ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਤੇਂਦੂਆ ਆਉਣ ਦੀਆਂ ਅਫ਼ਵਾਹਾਂ ਨੇ ਵਣ ਵਿਭਾਗ ਨੂੰ ਵਖ਼ਤ ਪਾਇਆ

07:01 AM Sep 13, 2024 IST

ਨਿੱਜੀ ਪੱਤਰ ਪ੍ਰੇਰਕ/ਪੱਤਰ ਪ੍ਰੇਰਕ
ਸੰਗਰੂਰ/ਮਸਤੂਆਣਾ ਸਾਹਿਬ, 12 ਸਤੰਬਰ
ਤੇਂਦੂਆ ਆਉਣ ਦੀਆਂ ਅਫਵਾਹਾਂ ਨੇ ਵਣ ਵਿਭਾਗ ਨੂੰ ਵਕਤ ਪਾ ਰੱਖਿਆ ਹੈ। ਲੰਘੇ ਦਿਨ ਇੱਕ ਅਫ਼ਵਾਹ ਫੈਲੀ ਕਿ ਪਿੰਡ ਬਡਰੁੱਖਾਂ ਵਿੱਚ ਤੇਂਦੂਆ ਆ ਗਿਆ ਹੈ, ਜਿਸ ਕਾਰਨ ਵਣ ਰੇਂਜ਼ ਅਫ਼ਸਰ ਸੰਗਰੂਰ ਸੁਖਬੀਰ ਸਿੰਘ ਨੂੰ ਅੱਜ ਪਿੰਡ ਬਡਰੁੱਖਾਂ ਪੁੱਜ ਕੇ ਸ਼ਰਾਰਤੀ ਅਨਸਰਾਂ ਵੱਲੋਂ ਤੇਂਦੂਆ ਆਉਣ ਸਬੰਧੀ ਫੈਲਾਈਆਂ ਜਾ ਰਹੀਆਂ ਅਫਵਾਹਾਂ ਦਾ ਸਿਰੇ ਤੋਂ ਖੰਡਨ ਕੀਤਾ ਹੈ। ਵਣ ਰੇਂਜ ਅਫ਼ਸਰ ਨੇ ਕਿਹਾ ਕਿ ਅੱਜ ਜਿਵੇਂ ਹੀ ਪਿੰਡ ਬਡਰੁੱਖਾਂ ਵਿੱਚ ਤੇਂਦੂਆ ਹੋਣ ਸਬੰਧੀ ਸ਼ਿਕਾਇਤ ਮਿਲੀ ਤਾਂ ਤੁਰੰਤ ਮੌਕੇ ’ਤੇ ਪਹੁੰਚ ਕੇ ਪੜਤਾਲ ਕੀਤੀ ਤਾਂ ਪਤਾ ਲੱਗਿਆ ਕਿ ਇਹ ਸਿਰਫ ਅਫ਼ਵਾਹ ਹੀ ਫੈਲਾਈ ਗਈ ਸੀ। ਵਣ ਰੇਂਜ ਅਫ਼ਸਰ ਨੇ ਸ਼ਰਾਰਤੀ ਅਨਸਰਾਂ ਨੂੰ ਤਾੜਨਾ ਕੀਤੀ ਕਿ ਝੂਠੀਆਂ ਅਫ਼ਵਾਹਾਂ ਫੈਲਾਉਣ ਵਾਲੇ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

Advertisement

Advertisement