For the best experience, open
https://m.punjabitribuneonline.com
on your mobile browser.
Advertisement

ਰਮਿੰਦਰ ਆਵਲਾ ਦੇ ਭਾਜਪਾ ’ਚ ਜਾਣ ਦੇ ਚਰਚੇ

10:15 AM Apr 10, 2024 IST
ਰਮਿੰਦਰ ਆਵਲਾ ਦੇ ਭਾਜਪਾ ’ਚ ਜਾਣ ਦੇ ਚਰਚੇ
Advertisement

ਪੱਤਰ ਪ੍ਰੇਰਕ
ਜਲਾਲਾਬਾਦ, 9 ਅਪਰੈਲ
ਜਲਾਲਾਬਾਦ ਤੋਂ ਕਾਂਗਰਸ ਪਾਰਟੀ ਦੇ ਵਿਧਾਇਕ ਰਹੇ ਰਮਿੰਦਰ ਸਿੰਘ ਆਵਲਾ ਦੇ ਭਾਜਪਾ ਵਿੱਚ ਜਾਣ ਦੇ ਚਰਚੇ ਹਨ, ਜਿਸ ਕਾਰਨ ਲੋਕ ਸਭਾ ਹਲਕਾ ਫਿਰੋਜ਼ਪੁਰ ਦੇ ਕਾਂਗਰਸੀ ਵਰਕਰ ਹੈਰਾਨ ਹਨ। ਰਮਿੰਦਰ ਆਵਲਾ ਇੱਕ ਅਜਿਹੇ ਨੇਤਾ ਹਨ ਜੋ ਕਿਸੇ ਪਾਰਟੀ ਨਹੀਂ ਸਗੋਂ ਆਪਣੇ ਅਤੇ ਆਪਣੀ ਨਿੱਜੀ ਟੀਮ ਦੇ ਦਮ ਉਤੇ ਵਰਕਰਾਂ ਨੂੰ ਜੋੜ ਕੇ ਰੱਖਦੇ ਹਨ। ਜੇਕਰ ਉਹ ਪਾਰਟੀ ਛੱਡਦੇ ਹਨ ਤਾਂ ਉਨ੍ਹਾਂ ਨਾਲ ਵੱਡੀ ਗਿਣਤੀ ਵਰਕਰ ਵੀ ਪਾਲਾ ਬਦਲ ਸਕਦੇ ਹਨ। ਵੈਸੇ ਕਾਂਗਰਸ ਪਾਰਟੀ ਨੇ ਆਵਲਾ ਦੇ ਪਾਰਟੀ ਛੱਡਣ ਦੀਆਂ ਚਰਚਾਵਾਂ ਤੋਂ ਬਾਅਦ ਆਪਣੇ ਵਰਕਰਾਂ ਨੂੰ ਸੰਭਾਲਣਾ ਸ਼ੁਰੂ ਕਰ ਦਿੱਤਾ ਹੈ ਪਰ ਫਿਰ ਵੀ ਵਰਕਰ ਆਵਲਾ ਦੇ ਇਸ਼ਾਰੇ ਦੀ ਉਡੀਕ ਕਰ ਰਹੇ ਹਨ। ਆਵਲਾ ਦੇ ਪਾਰਟੀ ਛੱਡਣ ਦਾ ਵੱਡਾ ਅਸਰ ਜਲਾਲਾਬਾਦ ਹਲਕੇ ਉਤੇ ਪਵੇਗਾ। ਆਵਲਾ ਨੇ ਹਲਕਾ ਵਾਸੀਆਂ ਨੂੰ ਵੀ ਕੋਈ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਸੀ।

Advertisement

Advertisement
Author Image

joginder kumar

View all posts

Advertisement
Advertisement
×