For the best experience, open
https://m.punjabitribuneonline.com
on your mobile browser.
Advertisement

ਵੰਡੀਆਂ ਪਾਉਣ ਦੀਆਂ ਸਾਜ਼ਿਸ਼ਾਂ ਰਚ ਰਹੇ ਨੇ ਹੁਕਮਰਾਨ: ਮਾਨ

08:47 AM May 18, 2024 IST
ਵੰਡੀਆਂ ਪਾਉਣ ਦੀਆਂ ਸਾਜ਼ਿਸ਼ਾਂ ਰਚ ਰਹੇ ਨੇ ਹੁਕਮਰਾਨ  ਮਾਨ
Advertisement

ਨਿੱਜੀ ਪੱਤਰ ਪ੍ਰੇਰਕ
ਫਤਹਿਗੜ੍ਹ ਸਾਹਿਬ, 17 ਮਈ
ਅਕਾਲੀ ਦਲ (ਅ) ਦੇ ਪ੍ਰਧਾਨ ਅਤੇ ਲੋਕ ਸਭਾ ਮੈਂਬਰ ਸਿਮਰਨਜੀਤ ਸਿੰਘ ਮਾਨ ਨੇ ਇਕ ਬਿਆਨ ਵਿਚ ਕਿਹਾ ਕਿ ਜੋ ਮੌਜੂਦਾ ਮੁਤੱਸਵੀ ਹੁਕਮਰਾਨ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਪ੍ਰਗਟਾਉਣ ਵਾਲੇ ਕੌਮੀ, ਪੰਥਕ ਨਾਅਰਿਆ ਦੇ ਕੰਧਾਂ ਉਤੇ ਉਕਰਨ ਵਾਲੀਆਂ ਸ਼ਬਦਾਵਲੀਆਂ ਨੂੰ ਸਿੱਖ ਕੌਮ ਅਤੇ ਹਿੰਦੂ ਕੌਮ ਵਿਚ ਸਾਜ਼ਿਸ਼ੀ ਨਫਰਤ ਪੈਦਾ ਕਰਕੇ ਆਪਣੇ ਸਿਆਸੀ ਸਵਾਰਥਾਂ ਦੀ ਪੂਰਤੀ ਕਰ ਰਹੇ ਹਨ, ਇਹ ਇਸ ਮਸਲੇ ਦਾ ਸਹੀ ਹੱਲ ਨਹੀਂ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਉਕਰਨ ਵਾਲੇ ਨਾਅਰਿਆਂ ਜਾਂ ਸਿੱਖ ਕੌਮ ਦੀਆਂ ਇਨਸਾਨੀਅਤ ਅਤੇ ਮਨੁੱਖਤਾ ਪੱਖੀ ਭਾਵਨਾਵਾਂ ਨੂੰ ਸਮਝ ਕੇ ਇਸ ਵਿਸ਼ੇ ’ਤੇ ਸਹੀ ਸਮੇਂ ਅਮਲ ਕਰਨ ਦੀ ਸਖਤ ਲੋੜ ਹੈ। ਉਨ੍ਹਾਂ ਕਿਹਾ ਕਿ ਇਹ ਗੁਸਤਾਖੀ ਹੁਕਮਰਾਨਾਂ ਨੂੰ ਕਤੱਈ ਨਹੀਂ ਕਰਨੀ ਚਾਹੀਦੀ। ਉਨ੍ਹਾਂ ਕਿਹਾ ਕਿ ਜੇਕਰ ਸਿੱਖ ਨੌਜਵਾਨੀ ਬਾਹਰਲੇ ਮੁਲਕਾਂ, ਭਾਰਤ ਜਾਂ ਪੰਜਾਬ ਵਿਚ ਅਜਿਹੇ ਆਜ਼ਾਦੀ ਦੇ ਨਾਅਰੇ ਕੰਧਾਂ ’ਤੇ ਉਕਰਦੀ ਹੈ ਜਾਂ ਆਪਣੇ ਇਕੱਠਾਂ ਵਿਚ ਆਪਣੀ ਪੰਥਕ ਰਵਾਇਤ ਅਨੁਸਾਰ ਜੈਕਾਰੇ ਗੁਜਾਉਂਦੀ ਹੈ ਤਾਂ ਇਸ ਵਿਚ ਕੋਈ ਵੀ ਗੈਰ ਵਿਧਾਨਿਕ, ਗੈਰ ਸਮਾਜਿਕ ਗੱਲ ਨਹੀਂ ਹੈ ਕਿਉਂਕਿ ਸ਼੍ਰੋਮਣੀ ਅਕਾਲੀ ਦਲ (ਅ) ਨੇ ਬਹੁਤ ਪਹਿਲਾਂ ਇਸ ਵਿਸ਼ੇ ’ਤੇ ਪੰਜਾਬ ਹਰਿਆਣਾ ਹਾਈ ਕੋਰਟ ਅਤੇ ਸੁਪਰੀਮ ਕੋਰਟ ਵਿੱਚ ਪਟੀਸ਼ਨਾਂ ਪਾ ਕੇ ਆਪਣੀ ਆਜ਼ਾਦੀ ਦੀਆਂ ਭਾਵਨਾਵਾਂ ਨੂੰ ਨਾਅਰਿਆਂ, ਤਕਰੀਰਾਂ, ਲਿਖਤਾਂ ਆਦਿ ਰਾਹੀਂ ਪ੍ਰਗਟਾਉਣ ਦੀ ਕਾਨੂੰਨੀ ਇਜਾਜ਼ਤ ਹਾਸਲ ਕੀਤੀ ਹੋਈ ਹੈ। ਅਜਿਹੀਆਂ ਭਾਵਨਾਵਾਂ ਨੂੰ ਮੁਲਕ ਦੇ ਹੁਕਮਰਾਨ ਕਤਈ ਵੀ ਗੈਰਕਾਨੂੰਨੀ ਜਾਂ ਅਪਰਾਧਿਕ ਨਹੀਂ ਕਹਿ ਸਕਦੇ।

Advertisement

Advertisement
Advertisement
Author Image

sukhwinder singh

View all posts

Advertisement