ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਯੂਐੱਨ ’ਚ ਭਾਰਤ ਦੀ ਸਥਾਈ ਪ੍ਰਤੀਨਿਧ ਰੁਚਿਰਾ ਕੰਬੋਜ ਸੇਵਾਮੁਕਤ

08:37 AM Jun 02, 2024 IST

ਸੰਯੁਕਤ ਰਾਸ਼ਟਰ: ਸੰਯੁਕਤ ਰਾਸ਼ਟਰ ’ਚ ਭਾਰਤ ਦੀ ਸਥਾਈ ਪ੍ਰਤੀਨਿਧ ਰੁਚਿਰਾ ਕੰਬੋਜ ਨੇ ਅੱਜ ਦੱਸਿਆ ਕਿ 35 ਸਾਲ ਤੋਂ ਵੱਧ ਦੇ ਸ਼ਾਨਦਾਰ ਕਰੀਅਰ ਮਗਰੋਂ ਉਹ ਸੇਵਾਮੁਕਤ ਹੋ ਗਈ ਹੈ। ਆਲਮੀ ਸੰਸਥਾ ’ਚ ਭਾਰਤ ਦੀ ਰਾਜਦੂਤ ਵਜੋਂ ਇਸ ਵੱਕਾਰੀ ਅਹੁਦੇ ’ਤੇ ਨਿਯੁਕਤ ਹੋਣ ਵਾਲੀ ਪਹਿਲੀ ਮਹਿਲਾ ਸਫ਼ੀਰ ਰੁਚਿਰਾ ਕੰਬੋਜ 1987 ਵਿੱਚ ਭਾਰਤੀ ਵਿਦੇਸ਼ ਸੇਵਾ (ਆਈਐੱਫਐੱਸ) ਵਿੱਚ ਸ਼ਾਮਲ ਹੋਈ। ਉਨ੍ਹਾਂ ਸੋਸ਼ਲ ਮੀਡੀਆ ’ਤੇ ਇਸ ਸਬੰਧੀ ਜਾਣਕਾਰੀ ਦਿੱਤੀ। ਸੀਨੀਅਰ ਕੂਟਨੀਤਕ ਕੰਬੋਜ (60) ਨੇ ਆਪਣੇ ਐਕਸ ਹੈਂਡਲ ’ਤੇ ਕਿਹਾ, ‘ਇਨ੍ਹਾਂ ਬਿਹਤਰੀਨ ਸਾਲਾਂ ਤੇ ਅਭੁੱਲ ਤਜਰਬਿਆਂ ਲਈ ਸ਼ੁਕਰੀਆ ਭਾਰਤ।’ ਕੰਬੋਜ ਸਿਵਲ ਸੇਵਾ ਦੇ 1987 ਬੈਚ ਦੀ ਆਲ ਇੰਡੀਆ ਮਹਿਲਾ ਟੌਪਰ ਤੇ ਵਿਦੇਸ਼ ਸੇਵਾ ਦੇ 1987 ਦੇ ਬੈਚ ਦੀ ਟੌਪਰ ਸੀ। ਉਨ੍ਹਾਂ ਦੋ ਅਗਸਤ 2022 ਨੂੰ ਰਸਮੀ ਤੌਰ ’ਤੇ ਨਿਊਯਾਰਕ ’ਚ ਭਾਰਤੀ ਦੀ ਸਥਾਈ ਪ੍ਰਤੀਨਿਧ/ਰਾਜਦੂਤ ਦਾ ਕਾਰਜ ਭਾਰ ਸੰਭਾਲਿਆ ਸੀ। ਕੰਬੋਜ ਦੀ ਸੇਵਾਮੁਕਤੀ ਦੇ ਐਲਾਨ ’ਤੇ ਸਾਬਕਾ ਰਾਜਦੂਤਾਂ ਤੋਂ ਲੈ ਕੇ ਆਮ ਲੋਕਾਂ ਤੱਕ ਨੇ ਪ੍ਰਤੀਕਿਰਿਆ ਜ਼ਾਹਿਰ ਕੀਤੀ ਹੈ। -ਪੀਟੀਆਈ

Advertisement

Advertisement