For the best experience, open
https://m.punjabitribuneonline.com
on your mobile browser.
Advertisement

ਆਰਟੀਓ ਨੇ ਕੀਤੀ ਵੱਖ-ਵੱਖ ਥਾਈਂ ਸਕੂਲੀ ਵਾਹਨਾਂ ਦੀ ਚੈਕਿੰਗ

09:57 AM Apr 13, 2024 IST
ਆਰਟੀਓ ਨੇ ਕੀਤੀ ਵੱਖ ਵੱਖ ਥਾਈਂ ਸਕੂਲੀ ਵਾਹਨਾਂ ਦੀ ਚੈਕਿੰਗ
ਸੰਗਰੂਰ ’ਚ ਸਕੂਲੀ ਵਾਹਨਾਂ ਦੀ ਚੈਕਿੰਗ ਦੌਰਾਨ ਖੇਤਰੀ ਟਰਾਂਸਪੋਰਟ ਅਫ਼ਸਰ ਕੁਲਦੀਪ ਬਾਵਾ। ਫੋਟੋ: ਲਾਲੀ
Advertisement

ਗੁਰਦੀਪ ਸਿੰਘ ਲਾਲੀ
ਸੰਗਰੂਰ, 12 ਅਪਰੈਲ
ਰਿਜਨਲ ਟਰਾਂਸਪੋਰਟ ਅਫ਼ਸਰ ਕੁਲਦੀਪ ਬਾਵਾ ਨੇ ਸਕੂਲੀ ਵਿਦਿਆਰਥੀਆਂ ਨੂੰ ਲਿਆਉਣ ਤੇ ਲਿਜਾਣ ਲਈ ਸਕੂਲ ਪ੍ਰਬੰਧਕਾਂ ਵੱਲੋਂ ਵਰਤੇ ਜਾਣ ਵਾਲੇ ਵਾਹਨਾਂ ਦੀ ਜਾਂਚ ਲਈ ਵਿਸ਼ੇਸ਼ ਮੁਹਿੰਮ ਚਲਾਈ ਅਤੇ ਇਸ ਜਾਂਚ ਪ੍ਰਕਿਰਿਆ ਦੌਰਾਨ ਵੱਖ-ਵੱਖ ਤਰ੍ਹਾਂ ਦੀਆਂ ਖਾਮੀਆਂ ਸਾਹਮਣੇ ਆਉਣ ’ਤੇ 8 ਵਾਹਨਾਂ ਦੇ ਚਲਾਨ ਕੱਟੇ ਗਏ। ਆਰਟੀਓ ਕੁਲਦੀਪ ਬਾਵਾ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਨਿਯਮਤ ਤੌਰ ’ਤੇ ਚੈਕਿੰਗ ਪ੍ਰਕਿਰਿਆ ਜਾਰੀ ਰੱਖੀ ਜਾਂਦੀ ਹੈ ਅਤੇ ਆਵਾਜਾਈ ਨਿਯਮਾਂ ਦੀ ਉਲੰਘਣਾ ਕਰਨ ’ਤੇ ਚਲਾਨ ਕੱਟੇ ਜਾਂਦੇ ਹਨ ਤੇ ਜੁਰਮਾਨਾ ਲਗਾਇਆ ਜਾਂਦਾ ਹੈ।
ਉਨ੍ਹਾਂ ਦੱਸਿਆ ਕਿ ਅੱਜ ਸੰਗਰੂਰ ਸ਼ਹਿਰ, ਮਹਿਲਾਂ ਚੌਂਕ ਅਤੇ ਸੁਨਾਮ ਵਿੱਚ ਸਕੂਲੀ ਵਾਹਨਾਂ ਦੀ ਚੈਕਿੰਗ ਲਈ ਅਭਿਆਨ ਚਲਾਉਂਦੇ ਹੋਏ ਅਜਿਹੇ 8 ਵਾਹਨਾਂ ਦੇ ਚਲਾਨ ਕੱਟੇ ਗਏ ਜਿਹੜੇ ਦਸਤਾਵੇਜ਼ੀ ਘਾਟਾਂ ਸਮੇਤ ਸਕੂਲੀ ਵਾਹਨ ਸੁਰੱਖਿਆ ਨਿਯਮਾਂ ਪ੍ਰਤੀ ਲਾਪਰਵਾਹੀ ਵਰਤਦੇ ਪਾਏ ਗਏ। ਇਸ ਸਬੰਧੀ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਜ਼ਿਲ੍ਹਾ ਸੰਗਰੂਰ ਅਧੀਨ ਆਉਂਦੇ ਸਮੂਹ ਸਕੂਲਾਂ ਦੇ ਮੁਖੀਆਂ ਤੇ ਪ੍ਰਬੰਧਕਾਂ ਨੂੰ ਹਦਾਇਤ ਕੀਤੀ ਕਿ ਸਕੂਲੀ ਵਿਦਿਆਰਥੀਆਂ ਦੀ ਸੁਰੱਖਿਆ ਪ੍ਰਤੀ ਕਿਸੇ ਵੀ ਕਿਸਮ ਦੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਸਮੇਂ ਸਮੇਂ ’ਤੇ ਜਾਰੀ ਕੀਤੀਆਂ ਜਾ ਰਹੀਆਂ ਪ੍ਰਸ਼ਾਸਨਿਕ ਹਦਾਇਤਾਂ ਦੇ ਬਾਵਜੂਦ ਜਿਹੜੇ ਸਕੂਲ ਪ੍ਰਬੰਧਕ ਸੇਫ ਵਾਹਨ ਸਕੂਲ ਪਾਲਸੀ ਦੀ ਪਾਲਣਾ ਨੂੰ ਯਕੀਨੀ ਨਹੀਂ ਬਣਾਉਣਗੇ ਉਨ੍ਹਾਂ ਵਿਰੁੱਧ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

Advertisement

ਟਰੈਫ਼ਿਕ ਪੁਲੀਸ ਨੇ ਸਕੂਲੀ ਵਾਹਨਾਂ ਦੇ ਚਲਾਨ ਕੱਟੇ

ਮਾਲੇਰਕੋਟਲਾ (ਹੁਸ਼ਿਆਰ ਸਿੰਘ ਰਾਣੂ): ਉਪ ਕਪਤਾਨ ਪੁਲੀਸ (ਸਪੈਸ਼ਲ ਬਰਾਂਚ ਕਮ ਟਰੈਫਿਕ) ਰਣਜੀਤ ਸਿੰਘ ਅਤੇ ਡੀਐੱਸਪੀ ਗੁਰਦੇਵ ਸਿੰਘ ਦੀ ਨਿਗਰਾਨੀ ਹੇਠ ਟਰੈਫਿਕ ਤੇ ਈ.ਆਰ.ਵੀ. ਇੰਚਾਰਜ ਕਰਨਜੀਤ ਸਿੰਘ ਜੇਜੀ ਦੀ ਅਗਵਾਈ ਵਿੱਚ ਟਰੈਫ਼ਿਕ ਪੁਲੀਸ ਨੇ ਸ਼ਹਿਰ ਅੰਦਰ ਸਕੂਲੀ ਵਾਹਨਾਂ ਦੀ ਚੈਕਿੰਗ ਕੀਤੀ। ਟਰੈਫ਼ਿਕ ਪੁਲੀਸ ਨੇ ਸੜਕ ਸੁਰੱਖਿਆ ਅਤੇ ਆਵਾਜਾਈ ਨਿਯਮਾਂ ਦੀ ਅਣਦੇਖੀ ਕਰਨ ਵਾਲੇ ਸਕੂਲੀ ਵਾਹਨਾਂ ਦੇ ਚਲਾਨ ਕੱਟੇ। ਸ੍ਰੀ ਜੇਜੀ ਨੇ ਦੱਸਿਆ ਕਿ ਕਈ ਸਕੂਲੀ ਵਾਹਨ ਸੜਕ ਸੁਰੱਖਿਆ ਅਤੇ ਆਵਾਜਾਈ ਨਿਯਮਾਂ ਦੀ ਅਣਦੇਖੀ ਕਰਦੇ ਪਾਏ ਗਏ। ਕਈ ਸਕੂਲੀ ਵਾਹਨ ਵਿੱਚ ਤਾਂ ਮੁੱਢਲੀ ਸਹਾਇਤਾ ਵਾਲਾ ਡੱਬਾ ਵੀ ਨਹੀਂ ਸੀ। ਅਜਿਹੇ ਸਕੂਲੀ ਵਾਹਨ ਵਿਦਿਆਰਥੀਆਂ ਦੀ ਜਾਨ ਖ਼ਤਰੇ ਵਿੱਚ ਪਾ ਰਹੇ ਹਨ। ਉਨ੍ਹਾਂ ਦੱਸਿਆ ਕਿ ਚੈਕਿੰਗ ਦੌਰਾਨ ਸਕੂਲੀ ਵਾਹਨ ਚਾਲਕਾਂ ਨੂੰ ਹਦਾਇਤ ਕੀਤੀ ਗਈ ਕਿ ਉਹ ਆਵਾਜਾਈ ਨਿਯਮਾਂ ਦੀ ਪਾਲਣਾ ਕਰਨ।

ਧੂਰੀ ਵਿੱਚ ਸਕੂਲੀ ਬੱਸਾਂ ਅਤੇ ਵੈਨਾਂ ਦੀ ਚੈਕਿੰਗ

ਧੂਰੀ (ਪਵਨ ਕੁਮਾਰ ਵਰਮਾ): ਬੱਚਿਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਸਕੂਲ ਵੈਨਾਂ ਤੇ ਬੱਸਾਂ ਦੀ ਟਰੈਫਿਕ ਪੁਲੀਸ ਵੱਲੋਂ ਜਾਂਚ ਕੀਤੀ ਗਈ। ਟਰੈਫਿਕ ਇੰਚਾਰਜ ਸੰਜੇ ਕੁਮਾਰ ਨੇ ਦੱਸਿਆ ਕਿ ਅੱਜ ਸਕੂਲਾਂ ਦੀਆਂ ਬੱਸਾਂ ਨੂੰ ਰੋਕ ਕੇ ਉਨ੍ਹਾਂ ਦੀ ਚੈਕਿੰਗ ਕੀਤੀ ਗਈ। ਇਸ ਮੌਕੇ ਬੱਸਾਂ ਦੇ ਕਾਗਜ਼ ਚੈੱਕ ਕੀਤੇ ਗਏ। ਇਹ ਵੀ ਸਪੱਸ਼ਟ ਕੀਤਾ ਗਿਆ ਕਿ ਸਕੂਲ ਵੈਨਾਂ ਅਤੇ ਬੱਸਾਂ ਵਿੱਚ ਸਕੂਲ ਵੱਲੋਂ ਕੈਮਰਿਆਂ ਦਾ ਪ੍ਰਬੰਧ ਕੀਤਾ ਹੋਇਆ ਹੈ ਕਿ ਨਹੀਂ। ਇਸ ਮੌਕੇ ਤੇ ਕੁਝ ਬੱਸਾਂ ਦੇ ਚਲਾਨ ਵੀ ਕੀਤੇ ਗਏ। ਇਸ ਮੌਕੇ ਤੇ ਪੀਸੀਆਰ ਇੰਚਾਰਜ ਮਿੱਠੂ ਸਿੰਘ ਟਰੈਫਿਕ ਹਵਲਦਾਰ, ਨਿਰਭੈ ਸਿੰਘ ਏਐੱਸਆਈ, ਨਾਥ ਰਾਮ ਏਐੱਸਆਈ ਪਰਮਜੀਤ ਸਿੰਘ ਅਤੇ ਨਸੀਬ ਚੰਦ ਹਵਲਦਾਰ ਹਾਜ਼ਰ ਹੋਏ।

Advertisement
Author Image

joginder kumar

View all posts

Advertisement
Advertisement
×