ਆਰਐਸਐਸ ਦੇ ਮਤੇ ਘੱਟਗਿਣਤੀਆਂ ਲਈ ਘਾਤਕ: ਜਗੀਰ ਕੌਰ
10:14 AM Mar 27, 2024 IST
Advertisement
ਨਿੱਜੀ ਪੱਤਰ ਪ੍ਰੇਰਕ
ਜਲੰਧਰ, 26 ਮਾਰਚ
ਬੀਬੀ ਜਗੀਰ ਕੌਰ ਨੇ ਕਿਹਾ ਕਿ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਨਾਲ ਹੀ ਪੰਜਾਬ ਦੀ ਹੋਂਦ ਤੇ ਪਛਾਣ ਕਾਇਮ ਰਹਿ ਸਕਦੀ। ਉਨ੍ਹਾਂ ਕਿਹਾ ਕਿ ਆਰਐਸਐਸ ਦੇ ਮਤੇ ਅਤੇ ਦੇਸ਼ ਵਿੱਚ ਬੁਲਡੋਜ਼ਰ ਦੀ ਰਾਜਨੀਤੀ ਘੱਟ ਗਿਣਤੀਆਂ ਵਿੱਚ ਬੜੀ ਘਾਤਕ ਸਾਬਿਤ ਹੋਵੇਗੀ। ਉਨ੍ਹਾਂ ਕਿਹਾ ਕਿ ਆਰਐਸਐਸ ਨੇ ਇੱਕ ਮਤੇ ਰਾਹੀਂ ਕਿਸਾਨੀ ਸੰਘਰਸ਼ ਨੂੰ ਖਾਲਸਤਾਨੀਆਂ ਦਾ ਸੰਘਰਸ਼ ਦੱਸ ਕੇ ਸਿੱਖਾਂ ਨੂੰ ਬਦਨਾਮ ਕਰਨ ਦੀ ਸ਼ਾਜਿਸ਼ ਕਰਾਰ ਦਿੱਤਾ ਹੈ। ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਆਗੂ ਤੇ ਸ਼੍ਰੋਮਣੀ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਇਨ੍ਹੀਂ ਦਿਨੀਂ ਇੰਗਲੈਂਡ ਪਹੁੰਚੇ ਹੋਏ ਸਨ। ਬੀਬੀ ਜਗੀਰ ਕੌਰ ਨਿੱਜੀ ਦੌਰੇ ’ਤੇ ਇੰਗਲੈਂਡ ਗਏ ਹੋਏ ਹਨ ਤੇ ਉਹ ਅਪਰੈਲ ਦੇ ਪਹਿਲੇ ਹਫ਼ਤੇ ਵਾਪਸ ਆਉਣਗੇ। ਬੀਬੀ ਜਗੀਰ ਕੌਰ ਨੇ ਕਿਹਾ ਕਿ ਉਹ ਸਿੱਖ ਆਗੂਆਂ ਨਾਲ ਮੁਲਾਕਾਤਾਂ ਵੀ ਕਰਨਗੇ।
Advertisement
Advertisement
Advertisement