For the best experience, open
https://m.punjabitribuneonline.com
on your mobile browser.
Advertisement

ਆਰਐੱਸਐੱਸ ਦੀ ਵੁੱਕਤ ਨਹੀਂ ਰਹੀ, ਹੁਣ ਭਾਗਵਤ ਦੇ ਬੋਲਣ ਦਾ ਕੀ ਫਾਇਦਾ: ਕਾਂਗਰਸ

07:50 AM Jun 13, 2024 IST
ਆਰਐੱਸਐੱਸ ਦੀ ਵੁੱਕਤ ਨਹੀਂ ਰਹੀ  ਹੁਣ ਭਾਗਵਤ ਦੇ ਬੋਲਣ ਦਾ ਕੀ ਫਾਇਦਾ  ਕਾਂਗਰਸ
Advertisement

ਨਵੀਂ ਦਿੱਲੀ, 12 ਜੂਨ
ਕਾਂਗਰਸ ਨੇ ਅੱਜ ਦਾਅਵਾ ਕੀਤਾ ਕਿ ਰਾਸ਼ਟਰੀ ਸਵੈ-ਸੇਵਕ ਸੰਘ (ਆਰਐੱਸਐੱਸ) ਦੀ ਵੁੱਕਤ ਖ਼ਤਮ ਹੋ ਚੁੱਕੀ ਹੈ ਅਤੇ ਸੰਵਿਧਾਨ, ਲੋਕਤੰਤਰ ਤੇ ਸਮਾਜ ਨੂੰ ਸੰਘ ਜਾਂ ਇਸ ਦੇ ਮੁਖੀ ਦੀ ਕੋਈ ਲੋੜ ਨਹੀਂ ਹੈ ਕਿਉਂਕਿ ਉਹ ਆਪਣੀ ਰੱਖਿਆ ਆਪ ਕਰ ਸਕਦੇ ਹਨ। ਕਾਂਗਰਸ ਪਾਰਟੀ ਨੇ ਇਹ ਦਾਅਵਾ ਵੱਖ-ਵੱਖ ਮੁੱਦਿਆਂ ਜਿਵੇਂ ਕਿ ਮਨੀਪੁਰ ਹਿੰਸਾ ਅਤੇ ਹਾਲ ਹੀ ਵਿੱਚ ਸੰਪੰਨ ਹੋਈਆਂ ਲੋਕ ਸਭਾ ਚੋਣਾਂ ਆਦਿ ਭਾਗਵਤ ਦੇ ਆਏ ਬਿਆਨਾਂ ਤੋਂ ਬਾਅਦ ਕੀਤਾ।
ਕਾਂਗਰਸ ਦੇ ਮੀਡੀਆ ਤੇ ਪ੍ਰਚਾਰ ਵਿੰਗ ਦੇ ਮੁਖੀ ਪਵਨ ਖੇੜਾ ਨੇ ਕਿਹਾ, ‘‘ਮੋਹਨ ਭਾਗਵਤ ਜੀ ਜੋ ਤੁਸੀਂ ਬੀਜਿਆ ਉਹੀ ਵੱਢ ਰਹੇ ਹੋ। ਕਸੂਰ ਮਿੱਟੀ ਦਾ ਨਹੀਂ, ਬਲਕਿ ਮਾਲੀ ਦਾ ਹੈ। ਜਦੋਂ ਕਿਸਾਨ ਕੌਮੀ ਰਾਜਧਾਨੀ ਦੇ ਬਿਲਕੁਲ ਬਾਹਰ ਮੌਸਮ ਤੇ ਪੁਲੀਸ ਦੀ ਮਾਰ ਝੱਲ ਰਹੇ ਸਨ ਤਾਂ ਉਦੋਂ ਤੁਸੀਂ ਚੁੱਪ ਸੀ। ਜਦੋਂ ਹਾਥਰਸ ਵਿੱਚ ਇਕ ਦਲਿਤ ਲੜਕੀ ਨਾਲ ਜਬਰ-ਜਨਾਹ ਤੇ ਉਸ ਦਾ ਕਤਲ ਕੀਤਾ ਗਿਆ, ਤੁਸੀਂ ਚੁੱਪ ਸੀ। ਜਦੋਂ ਦਲਿਤਾਂ ’ਤੇ ਪਿਸ਼ਾਬ ਕੀਤਾ ਜਾ ਰਿਹਾ ਸੀ, ਤੁਸੀਂ ਚੁੱਪ ਸੀ। ਜਦੋਂ ਪਹਿਲੂ ਖਾਨ ਤੇ ਅਖਲਾਕ ਦੀ ਹੱਤਿਆ ਕੀਤੀ ਗਈ, ਤੁਸੀਂ ਚੁੱਪ ਸੀ। ਜਦੋਂ ਕਨ੍ਹੱਈਆ ਲਾਲ ਦਾ ਕਾਤਲਾਂ ਦੇ ਭਾਜਪਾ ਨਾਲ ਸਬੰਧ ਜੱਗ ਜ਼ਾਹਿਰ ਹੋਏ, ਤੁਸੀਂ ਚੁੱਪ ਸੀ।’’ ਉਨ੍ਹਾਂ ਕਿਹਾ, ‘‘ਤੁਹਾਡੀ ਚੁੱਪ ਤੇ ਨਰਿੰਦਰ ਮੋਦੀ ਨੇ ਤੁਹਾਡੀ ਤੇ ਸੰਘ ਦੀ ਵੁੱਕਤ ਖ਼ਤਮ ਕਰ ਦਿੱਤੀ। ਅਮਿਤ ਸ਼ਾਹ ਤੇ ਭਾਜਪਾ ਨੇ ਤੁਹਾਡੀ ਵੁੱਕਤ ਖ਼ਤਮ ਕਰ ਦਿੱਤੀ। ਤੁਹਾਡੇ ਕੋਲ ਆਖ਼ਰੀ ਮੌਕਾ ਉਦੋਂ ਸੀ ਜਦੋਂ ਭਾਜਪਾ ਆਗੂ ਸੰਵਿਧਾਨ ਬਦਲਣ ਦੀ ਗੱਲ ਕਰ ਰਹੇ ਸਨ, ਉਦੋਂ ਤੁਹਾਨੂੰ ਬੋਲਣਾ ਚਾਹੀਦਾ ਸੀ ਪਰ ਤੁਸੀਂ ਚੁੱਪ ਰਹੇ।’’ ਕਾਂਗਰਸੀ ਆਗੂ ਨੇ ਕਿਹਾ, ‘‘ਹੁਣ ਬੋਲਣ ਦਾ ਕੀ ਫਾਇਦਾ?’’ ਉਨ੍ਹਾਂ ਕਿਹਾ ਕਿ ਸੰਵਿਧਾਨ, ਲੋਕਤੰਤਰ ਅਤੇ ਇਸ ਸਮਾਜ ਨੂੰ ਆਰਐੱਸਐੱਸ ਜਾਂ ਭਾਗਵਤ ਦੀ ਕੋਈ ਲੋੜ ਨਹੀਂ ਹੈ, ਕਿਉਂਕਿ ਉਹ ਆਪਣੀ ਰੱਖਿਆ ਆਪ ਕਰ ਸਕਦੇ ਹਨ।’’
ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਵੀ ਭਾਗਵਤ ’ਤੇ ਨਿਸ਼ਾਨਾ ਸੇਧਿਆ ਅਤੇ ‘ਐਕਸ’ ਉੱਤੇ ਕਬੀਰ ਦਾ ਇਕ ਦੋਹ ਹਿੰਦੀ ਵਿੱਚ ਪੋਸਟ ਕੀਤਾ, ‘‘ਕਰਤਾ ਰਹਾ ਸੋ ਕਿਉਂ ਕੀਆ, ਅਬ ਕਰੀ ਕਿਉਂ ਪਛਤਾਏ, ਬੋਏ ਪੇੜ ਬਬੂਲ ਕਾ, ਅਮੂਆ ਕਹਾਂ ਸੇ ਖਾਏ।’’ -ਪੀਟੀਆਈ

Advertisement

ਭਾਗਵਤ ਦੀ ਟਿੱਪਣੀ ਮਗਰੋਂ ਕੀ ਮਨੀਪੁਰ ਦਾ ਦੌਰਾ ਕਰਨਗੇ ਮੋਦੀ: ਊਧਵ ਠਾਕਰੇ

ਮੁੰਬਈ: ਸ਼ਿਵ ਸੈਨਾ (ਯੂਬੀਟੀ) ਦੇ ਪ੍ਰਧਾਨ ਊਧਵ ਠਾਕਰੇ ਨੇ ਅੱਜ ਸਵਾਲ ਕੀਤਾ ਕਿ ਮਨੀਪੁਰ ਦੇ ਹਾਲਾਤ ’ਤੇ ਰਾਸ਼ਟਰੀ ਸਵੈ-ਸੇਵਕ ਸੰਘ (ਆਰਐੱਸਐੱਸ) ਦੇ ਮੁਖੀ ਮੋਹਨ ਭਾਗਵਤ ਦੀ ਟਿੱਪਣੀ ਤੋਂ ਬਾਅਦ ਕੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉੱਤਰ-ਪੂਰਬੀ ਸੂਬੇ ਦਾ ਦੌਰਾ ਕਰਨਗੇ? ਇੱਥੇ ਇਕ ਪੱਤਰਕਾਰ ਸੰਮੇਲਨ ਦੌਰਾਨ ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਨੇ ਇਹ ਸਵਾਲ ਵੀ ਕੀਤਾ ਕਿ ਜੰਮੂ ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਦੇ ਪ੍ਰਬੰਧ ਵਾਲੀ ਧਾਰਾ 370 ਨੂੰ ਹਟਾਉਣ ਤੋਂ ਬਾਅਦ ਉੱਥੇ ਜ਼ਮੀਨੀ ਪੱਧਰ ’ਤੇ ਕੀ ਬਦਲਾਅ ਆਇਆ ਹੈ? ਮਨੀਪੁਰ ਤੇ ਜੰਮੂ ਕਸ਼ਮੀਰ ਦੇ ਹਾਲਾਤ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਕਿਹਾ ਕਿ ਜੇਕਰ ਨਰਿੰਦਰ ਮੋਦੀ ਇਸ ਨੂੰ ਨਹੀਂ ਸੰਭਾਲ ਸਕਦੇ ਤਾਂ ਉਨ੍ਹਾਂ ਨੂੰ ਤੀਜੀ ਵਾਰ ਪ੍ਰਧਾਨ ਮੰਤਰੀ ਬਣੇ ਰਹਿਣ ਦਾ ਕੋਈ ਅਧਿਕਾਰ ਨਹੀਂ ਹੈ। ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਉਨ੍ਹਾਂ ਸੂਬੇ ਦੀਆਂ ਵਿਧਾਨ ਪਰਿਸ਼ਦ ਦੀਆਂ ਚਾਰ ਸੀਟਾਂ ’ਤੇ ਉਮੀਦਵਾਰਾਂ ਨੂੰ ਲੈ ਕੇ ਮਹਾ ਵਿਕਾਸ ਅਗਾੜੀ ਵਿੱਚ ਕੋਈ ਮੱਤਭੇਦ ਨਾ ਹੋਣ ਦਾ ਦਾਅਵਾ ਵੀ ਕੀਤਾ। -ਪੀਟੀਆਈ

Advertisement
Author Image

sukhwinder singh

View all posts

Advertisement
Advertisement
×