ਕੋਲਾ ‘ਗੈਸੀਫਿਕੇਸ਼ਨ’ ਪ੍ਰਾਜੈਕਟਾਂ ਲਈ 8500 ਕਰੋੜ ਰੁਪਏ ਮਨਜ਼ੂਰ
07:45 AM Jan 25, 2024 IST
Advertisement
ਨਵੀਂ ਦਿੱਲੀ: ਕੇਂਦਰ ਸਰਕਾਰ ਨੇ ਅੱਜ ਕਿਹਾ ਕਿ ਕੋਲੇ ਨਾਲ ਸਬੰਧਤ ‘ਗੈਸੀਫਿਕੇਸ਼ਨ’ ਪ੍ਰਾਜੈਕਟਾਂ ਲਈ 8500 ਕਰੋੜ ਰੁਪਏ ਦੀ ਰਾਸ਼ੀ ਮਨਜ਼ੂਰ ਕੀਤੀ ਗਈ ਹੈ। ਇਸ ਰਾਸ਼ੀ ਨਾਲ ਅਜਿਹੇ ਪ੍ਰਾਜੈਕਟਾਂ ਲਈ ਵਿੱਤੀ ਮਦਦ ਦਿੱਤੀ ਜਾਵੇਗੀ। ਇਸ ਸਬੰਧੀ ਫੈਸਲਾ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਹੋਈ ਕੈਬਨਿਟ ਮੀਟਿੰਗ ’ਚ ਲਿਆ ਗਿਆ। ਕੋਲਾ ਮੰਤਰੀ ਪ੍ਰਹਲਾਦ ਜੋਸ਼ੀ ਨੇ ਦੱਸਿਆ ਕਿ ਵਿੱਤੀ ਮਦਦ ਨੂੰ ਤਿੰਨ ਵਰਗਾਂ ਵਿਚ ਵੰਡਿਆ ਗਿਆ ਹੈ। ਕੈਬਨਿਟ ਵਿਚ ਲਏ ਇਕ ਹੋਰ ਫੈਸਲੇ ’ਚ ਸਰਕਾਰ ਨੇ ਭਾਰਤ ਤੇ ਡੌਮੀਨਿਕਨ ਰਿਪਬਲਿਕ ਦਰਮਿਆਨ ਸਾਂਝੀ ਆਰਥਿਕ ਤੇ ਵਪਾਰ ਕਮੇਟੀ ਦੇ ਗਠਨ ਲਈ ਇਕ ਪ੍ਰੋਟੋਕੋਲ ’ਤੇ ਸਹੀ ਪਾਉਣ ਦੀ ਤਜਵੀਜ਼ ਨੂੰ ਮਨਜ਼ੂਰ ਕੀਤਾ ਹੈ। ਬਿਆਨ ਵਿਚ ਕਿਹਾ ਗਿਆ ਹੈ ਕਿ ਸਾਂਝੀ ਕਮੇਟੀ ਦੋਵਾਂ ਮੁਲਕਾਂ ਵਿਚਾਲੇ ਸੂਚਨਾਵਾਂ ਦੇ ਤਬਾਦਲੇ ਲਈ ਮੰਚ ਮੁਹੱਈਆ ਕਰਵਾਏਗੀ। -ਪੀਟੀਆਈ
Advertisement
Advertisement
Advertisement