For the best experience, open
https://m.punjabitribuneonline.com
on your mobile browser.
Advertisement

ਮੁਸਲਿਮ ਭਾਈਚਾਰੇ ਵੱਲੋਂ ਕਿਸਾਨਾਂ ਨੂੰ ਰੋਜ਼ਾ ਇਫਤਾਰ ਪਾਰਟੀ

08:59 AM Apr 11, 2024 IST
ਮੁਸਲਿਮ ਭਾਈਚਾਰੇ ਵੱਲੋਂ ਕਿਸਾਨਾਂ ਨੂੰ ਰੋਜ਼ਾ ਇਫਤਾਰ ਪਾਰਟੀ
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।
Advertisement

ਪੱਤਰ ਪ੍ਰੇਰਕ
ਲਾਲੜੂ, 10 ਅਪਰੈਲ
ਕਿਸਾਨੀ ਮੰਗਾਂ ਲਈ ਸੰਘਰਸ਼ ਕਰ ਰਹੇ ਸੰਯੁਕਤ ਕਿਸਾਨ ਮੋਰਚੇ ਦੇ ਬੀਕੇਯੂ ਲੱਖੋਵਾਲ ਜਥੇਬੰਦੀ ਨਾਲ ਸਬੰਧਤ ਨਾਲ ਸਬੰਧਤ ਕਿਸਾਨਾਂ ਨੇ ਆਪਸੀ ਭਾਈਚਾਰੇ ਦਾ ਸਬੂਤ ਦਿੰਦਿਆਂ ਰਮਜ਼ਾਨ ਦੇ ਪਵਿੱਤਰ ਮਹੀਨੇ ਵਿੱਚ ਦੱਪਰ ਜਾਮਾ ਮਸਜਿਦ ਵਿੱਚ ਪਹੁੰਚ ਕੇ ਰੋਜ਼ਾ ਇਫਤਾਰ ਪਾਰਟੀ ਵਿੱਚ ਸ਼ਮੂਲੀਅਤ ਕੀਤੀ ਅਤੇ ਮੁਸਲਮਾਨ ਭਾਈਚਾਰੇ ਨਾਲ ਮਿਲ ਕੇ ਰੋਜੇ ਖੋਲ੍ਹੇ ਅਤੇ ਉਨ੍ਹਾਂ ਨੂੰ ਰਮਜ਼ਾਨ ਮਹੀਨੇ ਦੀ ਮੁਬਾਰਕਬਾਦ ਦਿੱਤੀ। ਮੁਸਲਿਮ ਭਾਈਚਾਰੇ ਦੇ ਆਗੂ ਸੀਨ ਖਾਨ, ਸ਼ੌਕਤ ਅਲੀ, ਮਾਮਦੀਨ, ਨੈਬ ਮੁਹੰਮਦ, ਫਾਰੂਖ ਅਲੀ, ਬਾਬੂ ਖਾਨ, ਇਮਾਮ ਸਾਹਿਬ ਦੱਪਰ ਮਸਜਿਦ ਕੌਰ ਅਲੀ, ਦਿਲਸ਼ਾਦ ਅਖਤਰ, ਰਹਿਮਦੀਨ, ਮੁਨੀਸ਼ ਅਖਤਰ ਅਤੇ ਰਿਜਵਾਨ ਖਾਨ ਸਮੇਤ ਹੋਰ ਅਨੇਕਾਂ ਆਗੂਆਂ ਨੇ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਦਾ ਇਫਤਾਰ ਪਾਰਟੀ ਵਿੱਚ ਪਹੁੰਚਣ ’ਤੇ ਭਰਵਾਂ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਰਮਜ਼ਾਨ ਦੇ ਮਹੀਨੇ ਦੀ ਮਹੱਤਤਾ ਬਾਰੇ ਵੀ ਜਾਣਕਾਰੀ ਦਿੱਤੀ।
ਇਸ ਮੌਕੇ ਕਿਸਾਨ ਆਗੂ ਮਨਪ੍ਰੀਤ ਸਿੰਘ ਅਮਲਾਲਾ, ਸ਼ੇਰ ਸਿੰਘ ਸਕੱਤਰ ਦੱਪਰ, ਕੁਲਦੀਪ ਸਿੰਘ ਸਰਸੀਣੀ, ਸਾਬਕਾ ਸਰਪੰਚ ਲਾਭ ਸਿੰਘ ਦੱਪਰ, ਪਰਮਜੀਤ ਸਿੰਘ ਦੱਪਰ ਹਾਜ਼ਰ ਸਨ।
ਫਤਹਿਗੜ੍ਹ ਸਾਹਿਬ (ਨਿੱਜੀ ਪੱਤਰ ਪ੍ਰੇਰਕ): ਇੱਥੇ ਜੁਗਨੂੰ ਪੈਲੇਸ ਸਰਹਿੰਦ ਵਿਖੇ ਇਫਤਾਰ ਪਾਰਟੀ ਕਰਵਾਈ ਗਈ। ਇਸ ਮੌਕੇ ਹਲਕਾ ਫਤਹਿਗੜ੍ਹ ਸਾਹਿਬ ਦੇ ਵਿਧਾਇਕ ਲਖਵੀਰ ਸਿੰਘ ਰਾਏ, ਰੋਜ਼ਾ ਸ਼ਰੀਫ ਦੇ ਖਲੀਫਾ ਸਈਅਦ ਮੁਹੰਮਦ ਅਤੇ ਪਟਿਆਲਾ ਤੋਂ ਮੂਸਾ ਖਾਨ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਮੌਕੇ ਜ਼ਿਲਾ ਮਨੋਰਟੀ ਵਿੰਗ ਦੇ ਪ੍ਰਧਾਨ ਚਮਨ ਕੁਰੈਸ਼ੀ, ਬਹਾਦਰ ਖਾਨ ਦਫਤਰ ਸਕੱਤਰ, ‘ਆਪ’ ਜ਼ਿਲ੍ਹਾ ਪ੍ਰਧਾਨ ਅਜੇ ਸਿੰਘ ਲਬਿੜਾ, ਮਾਰਕੀਟ ਕਮੇਟੀ ਦੇ ਚੇਅਰਮੈਨ ਗੁਰਵਿੰਦਰ ਸਿੰਘ ਢਿੱਲੋ, ਸੀਨੀਅਰ ਆਗੂ ਐਡ. ਮਨਿੰਦਰ ਸਿੰਘ ਮਨੀ ਬੜਿੰਗ, ਜਗਜੀਤ ਸਿੰਘ ਰਿਉਣਾ, ਗੱਜਣ ਸਿੰਘ ਜਲਵੇੜਾ, ਰਮੇਸ਼ ਕੁਮਾਰ ਸੋਨੂੰ, ਚਮਨ ਕੁਰੈਸ਼ੀ, ਹਰਸ਼ ਰੁੜਕੀ, ਗੁਰਸਤਿੰਦਰ ਸਿੰਘ ਜੱਲਾ, ਰਣਵੀਰ ਬਹਿਲੋਲਪੁਰ ਅਤੇ ਗੁਰਬਚਨ ਕੌਰ ਹਾਜ਼ਰ ਸਨ।

Advertisement

Advertisement
Author Image

sukhwinder singh

View all posts

Advertisement
Advertisement
×