ਸ਼ਾਹੀ ਪਟਿਆਲਾ ਬਣਿਆ ਖੱਡਿਆਂ ਦਾ ਸ਼ਹਿਰ
ਗੁਰਨਾਮ ਸਿੰਘ ਅਕੀਦਾ
ਪਟਿਆਲਾ, 5 ਜੂਨ
ਕੈਨਾਲ ਵਾਲਾ ਸੋਧਿਆ ਹੋzwnj;ਇਆ ਪਾਣੀ ਤਾਂ ਪਟਿਆਲਵੀਆਂ ਨੂੰ ਅਜੇ ਨਸੀਬ ਨਹੀਂ ਹੋਇਆ ਪਰ ਸ਼ਹਿਰ ਦੀਆਂ ਸੜਕਾਂ ‘ਤੇ ਖੱਡਿਆਂ ਦੀ ਭਰਮਾਰ ਹੈ। ਡੇਢ ਸਾਲ ਦੇ ਕਰੀਬ ਸਮਾਂ ਹੋ ਗਿਆ ਹੈ, ਪਟਿਆਲਾ ਦੀਆਂ ਸੜਕਾਂ ਦੀ ਪਟ ਪੁਟਾਈ ਹੋਈ ਸੀ, ਜਿਸ ਕਰਕੇ ਲੋਕਾਂ ਨੇ ਸੁੱਖ ਦਾ ਸਾਹ ਲਿਆ ਸੀ ਕਿ ਉਨ੍ਹਾਂ ਨੂੰ ਭਾਖੜਾ ਵਿਚੋਂ ਸੋਧਿਆ ਹੋਇਆ ਪਾਣੀ ਜਲਦ ਮਿਲੇਗਾ ਪਰ ਅਜੇ ਤੱਕ ਪਾਣੀ ਤਾਂ ਕੀ ਮਿਲਣਾ ਸੀ ਬਲਕਿ ਸੜਕਾਂ ਦੇ ਪੁੱਟੇ ਜਾਣ ਕਰਕੇ ਲੋਕ ਪ੍ਰੇਸ਼ਾਨ ਹਨ। ਪਟਿਆਲਾ ਦੀ ਵਾਈਪੀਐਸ ਰੋਡ ਕਾਫ਼ੀ ਚੱਲਦੀ ਹੈ। ਇੱਥੇ ਵੱਡੇ-ਵੱਡੇ ਖੱzwnj;ਡਿਆਂ ਕਾਰਨ ਨਿੱਤ ਦਿਨ ਦੁਰਘਟਨਾਵਾਂ ਹੋ ਰਹੀਆਂ ਹਨ। ਪਟਿਆਲਾ ਦਿਹਾਤੀ ਵਿਚ ਤ੍ਰਿਪੜੀ ਤੋਂ ਲੈ ਕੇ ਰਣਜੀਤ ਨਗਰ ਤੱਕ ਸਾਰੀ ਸੜਕ ਪੁੱਟੀ ਪਈ ਹੈ, ਇਸੇ ਤਰ੍ਹਾਂ ਭਾਦਸੋਂ ਰੋਡ ਤੋਂ ਸਿਊਨਾ ਪਿੰਡ ਵੱਲ ਜਾਂਦੀ ਸੜਕ ਵਿਚ ਟੋਏ ਪਏ ਹਨ ਉਸ ਦੀ ਮੁਰੰਮਤ ਨਹੀਂ ਹੋਈ, ਕਿਉਂਕਿ ਲੋਕਾਂ ਨੂੰ ਕਿਹਾ ਜਾ ਰਿਹਾ ਹੈ ਕਿ ਇੱਥੇ ਸੀਵਰੇਜ ਪੈਣ ਤੋਂ ਬਾਅਦ ਹੀ ਮੁਰੰਮਤ ਕੀਤੀ ਜਾਵੇਗੀ। ਅਨੰਦ ਨਗਰ ਵਾਸੀ ਸੁਖਦੇਵ ਸਿੰਘ ਨੇ ਕਿਹਾ ਕਿ ਪੁੱਟੀ ਸੜਕ ਹੋਣ ਡਿੱਗਣ ‘ਤੇ ਇੱਕ ਵਿਅਕਤੀ ਦੀ ਲੱਤ ਟੁੱਟ ਗਈ। ਵਾਈਪੀਐਸ ਚੌਕ ‘ਤੇ ਐਡਵੋਕੇਟ ਟੀਐੱਮ ਸਿਆਲ ਨੇ ਕਿਹਾ ਕਿ ਇਸ ਵੇਲੇ ਸਾਰੇ ਪਟਿਆਲੇ ਦਾ ਬੁਰਾ ਹਾਲ ਹੈ। ਟੈਂਪੂ ਚਲਾਉਂਦੇ ਕਮਲ ਨੇ ਕਿਹਾ ਕਿ ਹੁਣ ਸੜਕਾਂ ਤੇ ਟੈਂਪੂ ਚਲਾਉਣਾ ਔਖਾ ਹੋ ਰਿਹਾ ਹੈ।
ਉਧਰ, ਪਟਿਆਲਾ ਦੇ ਡੀਸੀ ਦਾ ਚਾਰਜ ਸੰਭਾਲ ਰਹੇ ਅਦਿੱਤਿਆ ਉੱਪਲ ਨੇ ਕਿਹਾ ਕਿ ਜਲਦੀ ਹੀ ਪੀਡਬਲਿਊਡੀ ਤੇ ਐਲਐਂਡਟੀ ਨੂੰ ਕਹਿ ਰਹੇ ਹਾਂ ਕਿ ਉਹ ਪzwnj;ਟਿਆਲਾ ਦੀਆਂ ਸੜਕਾਂ ਦੀ ਮੁਰੰਮਤ ਜਲਦੀ ਕਰੇ ਤਾਂ ਜੋ ਲੋਕਾਂ ਨੂੰ ਪ੍ਰੇਸ਼ਾਨੀ ਨਾ ਆਵੇ।