For the best experience, open
https://m.punjabitribuneonline.com
on your mobile browser.
Advertisement

ਮਹਿਲਾ ਪ੍ਰੀਮੀਅਰ ਲੀਗ ਚੈਂਪੀਅਨ ਬਣੀ ਰੌਇਲ ਚੈਲੇਂਜਰ ਬੰਗਲੂਰੂ

07:54 AM Mar 18, 2024 IST
ਮਹਿਲਾ ਪ੍ਰੀਮੀਅਰ ਲੀਗ ਚੈਂਪੀਅਨ ਬਣੀ ਰੌਇਲ ਚੈਲੇਂਜਰ ਬੰਗਲੂਰੂ
ਜੇਤੂ ਟਰਾਫੀ ਨਾਲ ਰੌਇਲ ਚੈਲੇਂਜਰ ਬੰਗਲੂਰੂ ਦੀਆਂ ਖਿਡਾਰਨਾਂ। -ਫੋਟੋ: ਪੀਟੀਆਈ
Advertisement

ਨਵੀਂ ਦਿੱਲੀ, 17 ਮਾਰਚ
ਸਮ੍ਰਿਤੀ ਮੰਧਾਨਾ ਦੀ ਅਗਵਾਈ ਵਾਲੀ ਰੌਇਲ ਚੈਲੇਂਜਰ ਬੰਗਲੂਰੂ ਨੇ ਇੱਥੇ ਅੱਜ ਫਾਈਨਲ ਵਿੱਚ ਦਿੱਲੀ ਕੈਪੀਟਲਜ਼ ਨੂੰ ਅੱਠ ਵਿਕਟਾਂ ਨਾਲ ਹਰਾ ਕੇ ਮਹਿਲਾ ਪ੍ਰੀਮੀਅਰ ਲੀਗ (ਡਬਲਿਊਪੀਐੱਲ) ਦਾ ਖਿਤਾਬ ਆਪਣੇ ਨਾਂ ਕਰ ਲਿਆ ਹੈ। ਦਿੱਲੀ ਕੈਪੀਟਲਜ਼ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 18.3 ਓਵਰਾਂ ਵਿੱਚ ਸਾਰੀਆਂ ਵਿਕਟਾਂ ਗੁਆ ਕੇ 113 ਦੌੜਾਂ ਬਣਾਈਆਂ, ਜਿਸ ਦੇ ਜਵਾਬ ਵਿੱਚ ਬੰਗਲੂਰੂ ਦੀ ਟੀਮ ਨੇ 19.3 ਓਵਰਾਂ ਵਿੱਚ ਦੋ ਵਿਕਟਾਂ ਗੁਆ ਕੇ 115 ਦੌੜਾਂ ਬਣਾ ਕੇ ਮੈਚ ਜਿੱਤ ਲਿਆ। ਦਿੱਲੀ ਕੈਪੀਟਲਜ਼ ਨੇ ਸਲਾਮੀ ਬੱਲੇਬਾਜ਼ ਸ਼ੈਫਾਲੀ ਵਰਮਾ (44 ਦੌੜਾਂ) ਅਤੇ ਕਪਤਾਨ ਮੈਗ ਲੈਨਿੰਗ (23 ਦੌੜਾਂ) ਦੀ ਮਦਦ ਨਾਲ 43 ਗੇਂਦਾਂ ਵਿੱਚ ਬਿਨਾਂ ਵਿਕਟ ਗੁਆਏ 64 ਦੌੜਾਂ ਬਣਾ ਕੇ ਚੰਗੀ ਸ਼ੁਰੂਆਤ ਕੀਤੀ ਪਰ ਇਸ ਮਗਰੋਂ ਟੀਮ ਨੇ ਮਹਿਜ਼ 49 ਦੌੜਾਂ ਬਣਾ ਕੇ ਸਾਰੀਆਂ 10 ਵਿਕਟਾਂ ਗੁਆ ਲਈਆਂ। ਆਸਟਰੇਲੀਆ ਦੀ ਖੱਬੇ ਹੱਥ ਦੀ ਸਪਿੰਨਰ ਸੋਫੀ ਮੋਲਿਨੂ ਨੇ 20 ਦੌੜਾਂ ਦੇ ਕੇ ਤਿੰਨ ਵਿਕਟਾਂ, ਜਦਕਿ ਸ਼੍ਰੇਯੰਕਾ ਪਾਟਿਲ ਨੇ 12 ਦੌੜਾਂ ਦੇ ਕੇ ਚਾਰ ਵਿਕਟਾਂ ਲਈਆਂ। ਰੌਇਲ ਚੈਲੇਂਜਰ ਬੰਗਲੂਰੂ ਦਾ ਇਹ ਪਹਿਲਾਂ ਫਾਈਨਲ ਸੀ, ਜਦਕਿ ਦਿੱਲੀ ਕੈਪੀਟਲਜ਼ ਪਿਛਲੇ ਸਾਲ ਟੂਰਨਾਮੈਂਟ ਦੇ ਪਹਿਲੇ ਸੈਸ਼ਨ ਵਿੱਚ ਫਾਈਨਲ ’ਚ ਮੁੰਬਈ ਇੰਡੀਅਨ ਤੋਂ ਹਾਰ ਗਈ ਸੀ। ਰੌਇਲ ਚੈਲੇਂਜਰ ਬੰਗਲੂਰੂ ਦੀ ਰਿਚਾ ਘੋਸ਼ ਨੇ (14 ਗੇਂਦਾਂ ’ਚ ਨਾਬਾਦ 17 ਦੌੜਾਂ) ਜੇਤੂ ਚੌਕਾ ਜੜਿਆ। ਮੰਧਾਨਾ ਨੇ 39 ਗੇਂਦਾਂ ’ਚ 31 ਦੌੜਾਂ, ਜਦਕਿ ਸੋਫੀ ਡਿਵਾਇਨ ਨੇ 27 ਗੇਂਦਾਂ ’ਚ 32 ਦੌੜਾਂ ਬਣਾਈਆਂ। ਐਲੀਸੇ ਪੈਰੀ 35 ਦੌੜਾਂ ਬਣਾ ਕੇ ਨਾਬਾਦ ਰਹੀ। -ਪੀਟੀਆਈ

Advertisement

Advertisement
Author Image

Advertisement
Advertisement
×