ਰੋਇੰਗ: ਭਾਰਤੀ ਮਿਕਸਡ ਟੀਮ ਡਬਲ ਸਕੱਲਜ਼ ਹੀਟ ’ਚ ਪੰਜਵੇਂ ਸਥਾਨ ’ਤੇ
07:46 AM Aug 31, 2024 IST
ਪੈਰਿਸ: ਭਾਰਤ ਦੀ ਅਨੀਤਾ ਤੇ ਨਾਰਾਇਣ ਕੋਂਗੰਨਾਪਾਲੇ ਦੀ ਮਿਕਸਡ ਜੋੜੀ ਅੱਜ ਇੱਥੇ ਪੈਰਿਸ ਓਲੰਪਿਕ ਦੀ ਮਿਕਸਡ ਪੀਆਰ3 ਡਬਲ ਸਕੱਲਜ਼ ਹੀਟ ਵਿੱਚ ਪੰਜਵੇਂ ਸਥਾਨ ’ਤੇ ਰਹੀ। ਭਾਰਤੀ ਜੋੜੀ ਨੇ 8:06.84 ਦਾ ਸਮਾਂ ਲਿਆ, ਜਿਸ ਨਾਲ ਉਹ ਆਸਟਰੇਲੀਆ (7:11.30), ਫਰਾਂਸ (7:24.25), ਯੂਕਰੇਨ (7:26.31) ਤੇ ਅਮਰੀਕਾ (7:44.88) ਤੋਂ ਪਿੱਛੇ ਰਹੀ। ਇਸ ਜੋੜੀ ਨੇ ਪਿਛਲੇ ਸਾਲ ਏਸ਼ਿਆਈ ਪੈਰਾ ਖੇਡਾਂ ਵਿੱਚ ਇਸੇ ਵਰਗ ’ਚ ਚਾਂਦੀ ਦਾ ਤਗ਼ਮਾ ਜਿੱਤਿਆ ਸੀ। -ਪੀਟੀਆਈ
Advertisement
ਸਾਈਕਲਿੰਗ: ਅਰਸ਼ਦ ਸ਼ੇਖ ਆਖ਼ਰੀ ਸਥਾਨ ’ਤੇ ਰਹਿਣ ਮਗਰੋਂ ਬਾਹਰ
ਪੈਰਿਸ: ਭਾਰਤ ਦਾ ਅਰਸ਼ਦ ਸ਼ੇਖ ਪੈਰਿਸ ਪੈਰਾਲੰਪਿਕ ਦੇ ਟਰੈਕ ਸਾਈਕਲਿੰਗ ਪੁਰਸ਼ ਪਰਸਿਊਟ ਸੀ2 ਮੁਕਾਬਲੇ ਦੇ ਕੁਆਲੀਫਾਇੰਗ ਰਾਊਂਡ ਵਿੱਚ ਸਭ ਤੋਂ ਆਖ਼ਰੀ ਨੌਵੇਂ ਸਥਾਨ ’ਤੇ ਰਹਿਣ ਮਗਰੋਂ ਬਾਹਰ ਹੋ ਗਿਆ। ਇਕੱਤੀ ਸਾਲਾ ਸ਼ੇਖ ਨੇ 4:20.949 ਦੇ ਸਮੇਂ ਨਾਲ ਦੌੜ ਪੂਰੀ ਕੀਤੀ। ਸ਼ੇਖਰ ਹੁਣ ਟਰੈਕ ਸਾਈਕਲਿੰਗ ਵਿੱਚ ਪੁਰਸ਼ਾਂ ਦੇ 1000 ਮੀਟਰ ਟਾਈਮ ਟਰਾਇਲ ਸੀ 1.3 ਵਰਗ ਵਿੱਚ ਮੁਕਾਬਲਾ ਖੇਡੇਗਾ। -ਪੀਟੀਆਈ
Advertisement
Advertisement