For the best experience, open
https://m.punjabitribuneonline.com
on your mobile browser.
Advertisement

ਰੋਇੰਗ ਇਨਡੋਰ ਸਟੇਟ ਚੈਂਪੀਅਨਸ਼ਿਪ ਦੇ ਜੇਤੂ ਸਨਮਾਨੇ

08:50 AM Jun 12, 2024 IST
ਰੋਇੰਗ ਇਨਡੋਰ ਸਟੇਟ ਚੈਂਪੀਅਨਸ਼ਿਪ ਦੇ ਜੇਤੂ ਸਨਮਾਨੇ
ਜੇਤੂ ਖਿਡਾਰੀ ਸੂਬਾ ਮੀਤ ਪ੍ਰਧਾਨ ਦਵਿੰਦਰ ਸਿੰਘ ਜਟਾਣਾ ਨਾਲ। -ਫੋਟੋ: ਬੱਬੀ
Advertisement

ਨਿੱਜੀ ਪੱਤਰ ਪ੍ਰੇਰਕ
ਚਮਕੌਰ ਸਾਹਿਬ, 11 ਜੂਨ
ਪੰਜਾਬ ਐਮੀਚਿਊਰ ਰੋਇੰਗ ਐਸੋਸੀਏਸ਼ਨ ਵੱਲੋਂ ਚੌਥੀ ਇਨਡੋਰ ਸਟੇਟ ਚੈਪੀਅਨਸ਼ਿਪ ਦੋਰਾਹਾ ਵਿੱਚ ਮਹਿਤਾ ਗੁਰੂਕੁਲ ਪਬਲਿਕ ਸਕੂਲ ਵਿਚ ਕਰਵਾਈ ਗਈ। ਇਸ ਵਿੱਚ ਰੂਪਨਗਰ, ਮੁਹਾਲੀ, ਲੁਧਿਆਣਾ, ਮੋਗਾ, ਫ਼ਿਰੋਜ਼ਪੁਰ, ਮੁਕਤਸਰ ਸਾਹਿਬ, ਬਠਿੰਡਾ, ਬਰਨਾਲਾ, ਤਰਨ ਤਾਰਨ ਅਤੇ ਅੰਮ੍ਰਿਤਸਰ ਸਾਹਿਬ ਦੇ 129 ਖਿਡਾਰੀਆਂ ਨੇ ਭਾਗ ਲਿਆ। ਇਸ ਤੋਂ ਇਲਾਵਾ ਇੱਕ ਖਿਡਾਰੀ ਸਪੈਸ਼ਲ ਕੈਟੇਗਰੀ ਚਾਈਲਡ ਗਰੁੱਪ ਵਿੱਚ ਸ਼ਾਮਲ ਹੋਇਆ। ਰੂਪਨਗਰ ਰੋਇੰਗ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਪੰਜਾਬ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਦਵਿੰਦਰ ਸਿੰਘ ਜਟਾਣਾ ਨੇ ਦੱਸਿਆ ਕਿ ਸਟੇਟ ਮੁਕਾਬਲੇ ਮਨਿੰਦਰ ਕੌਰ ਵਿਰਕ ਭਰਤਗੜ੍ਹ, ਜਸਵੀਰ ਸਿੰਘ ਗਿੱਲ ਏਸ਼ੀਆ ਗੋਲਡ ਮੈਡਲਿਸਟ ਅਤੇ ਗੁਰਮੇਲ ਸਿੰਘ ਇੰਡੀਆ ਦੀ ਦੇਖ ਰੇਖ ਹੇਠ ਹੋਏ। ਉਨ੍ਹਾਂ ਦੱਸਿਆ ਕਿ ਮੁਕਾਬਲਿਆਂ ਦੇ ਪਹਿਲੇ ਦਿਨ ਜੇਤੂ ਖਿਡਾਰੀਆਂ ਨੂੰ ਹਲਕਾ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ, ਸੂਬਾ ਮੀਤ ਪ੍ਰਧਾਨ ਦਵਿੰਦਰ ਸਿੰਘ ਜਟਾਣਾ, ਡਿੰਪਲ ਮਹਿਤਾ ਨੇ ਤਗ਼ਮੇ ਤਕਸੀਮ ਕੀਤੇ। ਇਸ ਮੌਕੇ ਕੈਪਟਨ ਸੁਰਜੀਤ ਸਿੰਘ, ਕੈਪਟਨ ਰਾਮ ਪਾਲ ਸਿੰਘ, ਪ੍ਰਦੀਪ ਕੌਰ, ਜਸ਼ਨਪਰੀਤ ਕੌਰ ਅਤੇ ਜਸਵਿੰਦਰ ਕੌਰ ਆਦਿ ਹਾਜ਼ਰ ਸਨ।

Advertisement

Advertisement
Advertisement
Author Image

sukhwinder singh

View all posts

Advertisement