ਰੋਇੰਗ: ਭਾਰਤੀ ਰੋਵਰਜ਼ ਰੈਪੇਚੇਜ਼ ’ਚ ਤੀਜੇ ਸਥਾਨ ’ਤੇ
ਪੈਰਿਸ, 31 ਅਗਸਤ
ਭਾਤਰੀ ਰੋਵਰਜ਼ ਅਨੀਤਾ ਅਤੇ ਨਾਰਾਇਣ ਕੋਂਗਨਾਪਾਲੇ ਅੱਜ ਇੱਥੇ ਪੈਰਿਸ ਪੈਰਾਲੰਪਿਕ ਦੇ ਰੈਪੇਚੇਜ਼ ਮਿਕਸਡ ਪੀਆਰ3 ਡਬਲ ਸਕੱਲਜ਼ ਮੁਕਾਬਲੇ ਵਿੱਚ ਤੀਜੇ ਸਥਾਨ ’ਤੇ ਰਹੇ।
ਇਹ ਜੋੜੀ 7:54.33 ਸੈਕਿੰਡ ਨਾਲ ਯੂਕਰੇਨ (7:29.24 ਸੈਕਿੰਡ) ਅਤੇ ਬਰਤਾਨੀਆ (7:20.53 ਸੈਕਿੰਡ) ਤੋਂ ਪਿੱਛੇ ਰਹੀ। ਭਾਰਤੀ ਜੋੜੀ ਹੁਣ ਫਾਈਨਲ ਬੀ ਵਿੱਚ ਮੁਕਾਬਲਾ ਕਰੇਗੀ, ਜੋ ਸੱਤਵੇਂ ਤੋਂ 12ਵੇਂ ਸਥਾਨ ਲਈ ਹੁੰਦਾ ਹੈ। ਸ਼ੁੱਕਰਵਾਰ ਨੂੰ ਹੀਟ ਦੌਰਾਨ ਭਾਰਤੀ ਜੋੜੀ 8:06.84 ਸੈਕਿੰਡ ਦੇ ਸਮੇਂ ਨਾਲ ਪੰਜਵੇਂ ਸਥਾਨ ’ਤੇ ਰਹੀ ਸੀ। ਅਨੀਤਾ ਨੇ 18 ਸਾਲ ਦੀ ਉਮਰ ਵਿੱਚ ਸੜਕ ਹਾਦਸੇ ’ਚ ਆਪਣਾ ਪੈਰ ਗੁਆ ਦਿੱਤਾ ਸੀ। ਉਸ ਨੇ ਇਸ ਸਾਲ ਦੇ ਸ਼ੁਰੂ ਵਿੱਚ ਵਰਲਡ ਰੋਇੰਗ ਏਸ਼ਿਆਈ ਅਤੇ ਓਸਨਿਆਈ ਪੈਰਾਲੰਪਿਕ ਕੁਆਲੀਫਾਇਰ ’ਚ ਸੋਨ ਤਗ਼ਮਾ ਜਿੱਤਿਆ ਸੀ। ਕੌਮੀ ਰਾਈਫਲਜ਼ ਦੇ ਸਾਬਕਾ ਸੈਨਿਕ ਕੋਂਗਨਾਪਾਲੇ ਨੇ 2015 ਵਿੱਚ ਜੰਮੂ ਕਸ਼ਮੀਰ ’ਚ ਡਿਊਟੀ ਦੌਰਾਨ ਖਾਣ ਵਿੱਚ ਹੋਏ ਧਮਾਕੇ ’ਚ ਆਪਣਾ ਪੈਰ ਗੁਆ ਲਿਆ ਸੀ।
ਉਸ ਦੀਆਂ ਪ੍ਰਾਪਤੀਆਂ ਵਿੱਚ ਵਰਲਡ ਰੋਇੰਗ ਏਸ਼ਿਆਈ ਅਤੇ ਓਸਨਿਆਈ ਪੈਰਾਲੰਪਿਕ ਕੁਆਲੀਫਾਇਰ ਅਤੇ ਏਸ਼ੀਅਨ ਰੋਇੰਗ ਵਰਚੁਅਲ ਇਨਡੋਰ ਚੈਂਪੀਅਨਸ਼ਿਪ ਵਿੱਚ ਸੋਨ ਤਗ਼ਮਾ ਸ਼ਾਮਲ ਹੈ। ਪੀਆਰ3 ਸ਼੍ਰੇਣੀ ਵਿੱਚ ਉਹ ਪੈਰਾ ਅਥਲੀਟ ਖੇਡਦੇ ਹਨ, ਜਿਨ੍ਹਾਂ ਦੇ ਪੈਰ ਕੋਈ ਕੰਮ ਨਹੀਂ ਕਰ ਸਕਦੇ, ਜਿਸ ਕਾਰਨ ਉਹ ਸੀਟ ਨੂੰ ਸਲਾਈਡ ਕਰ ਸਕਦੇ ਹਨ। -ਪੀਟੀਆਈ