For the best experience, open
https://m.punjabitribuneonline.com
on your mobile browser.
Advertisement

ਰੋਇੰਗ: ਬਲਰਾਜ ਸਿੰਗਲਜ਼ ਸਕੱਲਜ਼ ਦੇ ਕੁਆਰਟਰ ਫਾਈਨਲ ਵਿੱਚ ਪੁੱਜਾ

07:30 AM Jul 29, 2024 IST
ਰੋਇੰਗ  ਬਲਰਾਜ ਸਿੰਗਲਜ਼ ਸਕੱਲਜ਼ ਦੇ ਕੁਆਰਟਰ ਫਾਈਨਲ ਵਿੱਚ ਪੁੱਜਾ
Advertisement

ਪੈਰਿਸ, 28 ਜੁਲਾਈ
ਭਾਰਤ ਦਾ ਬਲਰਾਜ ਪੰਵਾਰ ਅੱਜ ਇੱਥੇ ਪੈਰਿਸ ਓਲੰਪਿਕ ’ਚ ਰੈਪੇਚੇਜ਼-ਦੋ ਵਿੱਚ ਦੂਜੇ ਸਥਾਨ ’ਤੇ ਰਹਿ ਕੇ ਪੁਰਸ਼ ਸਿੰਗਲਜ਼ ਸਕੱਲਜ਼ ਰੋਇੰਗ ਮੁਕਾਬਲੇ ਦੇ ਕੁਆਰਟਰ ਫਾਈਨਲ ’ਚ ਪਹੁੰਚ ਗਿਆ ਹੈ। ਬਲਰਾਜ 7:12.41 ਮਿੰਟ ਦਾ ਸਮਾਂ ਕੱਢ ਕੇ ਮੋਨਾਕੋ ਦੇ ਕੁਇੰਟਨ ਐਂਟੋਗਨੇਲੀ ਤੋਂ ਪਿੱਛੇ ਰਿਹਾ। ਕੁਇੰਟਨ 7:10:00 ਦੇ ਸਮੇਂ ਨਾਲ ਸਿਖਰ ’ਤੇ ਰਿਹਾ। ਪੰਵਾਰ ਪੂਰੀ ਦੌੜ ਦੌਰਾਨ ਦੂਜੇ ਸਥਾਨ ’ਤੇ ਰਿਹਾ। ਉਸ ਨੇ 500 ਮੀਟਰ ਦੀ ਦੂਰੀ 1:44.13 ਮਿੰਟ, 1000 ਮੀਟਰ 3:33.94 ਮਿੰਟ, 1500 ਮੀਟਰ 5:23.22 ਮਿੰਟ ਅਤੇ 2000 ਮੀਟਰ ਦੀ ਦੂਰੀ 7:12.41 ਮਿੰਟ ਵਿੱਚ ਪੂਰੀ ਕੀਤੀ। -ਪੀਟੀਆਈ

Advertisement

Advertisement
Advertisement
Author Image

sukhwinder singh

View all posts

Advertisement