ਰੋਟਰੀ ਕਲੱਬ ਹੁਨਰ ਵਿਕਾਸ ਸਬੰਧੀ ਸੈਮੀਨਾਰ
ਜਗਮੋਹਨ ਸਿੰਘ
ਰੂਪਨਗਰ, 14 ਸਤੰਬਰ
ਰੋਟਰੀ ਕਲੱਬ ਰੂਪਨਗਰ ਵੱਲੋਂ ਵਿਦਿਆਰਥੀਆਂ ਵਿੱਚ ਹੱਥੀਂ ਕਿਰਤ ਕਰਨ ਤੇ ਸਵੈ-ਰੁਜ਼ਗਾਰ ਦੀ ਭਾਵਨਾ ਪੈਦਾ ਕਰਨ ਦੇ ਉਦੇਸ਼ ਅਧੀਨ ਵੱਖ-ਵੱਖ ਸਕੂਲਾਂ ਵਿੱਚ ਸੈਮੀਨਾਰ ਕੀਤੇ ਜਾ ਰਹੇ ਹਨ। ਇਸੇ ਤਹਿਤ ਅੱਜ ਗਾਂਧੀ ਮੈਮੋਰੀਅਲ ਨੈਸ਼ਨਲ ਪਬਲਿਕ ਸਕੂਲ ਅਤੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਰੂਪਨਗਰ ਵਿੱਚ ਸੈਮੀਨਾਰ ਕੀਤੇ ਗਏ। ਇਸ ਮੌਕੇ ਰੋਟਰੀ ਡਿਸਟ੍ਰਿਕਟ 30380 ਦੇ ਸਾਬਕਾ ਗਵਰਨਰਾਂ ਰੋਟੇਰੀਅਨ ਚੇਤਨ ਅਗਰਵਾਲ ਅਤੇ ਰੋਟੇਰੀਅਨ ਡਾ. ਆਰਐਸ ਪਰਮਾਰ ਨੇ ਵਿਦਿਆਰਥੀਆਂ ਨੂੰ ਕਿੱਤਾ ਮੁਖੀ ਕੋਰਸਾਂ ਦੀ ਚੋਣ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਵਿਦਿਆਰਥੀਆਂ ਨੂੰ ਦੱਸਿਆ ਕਿ ਕਿੱਤਾ ਮੁਖੀ ਕੋਰਸਾਂ ਦੀ ਪੜ੍ਹਾਈ ਦੌਰਾਨ ਵਿਦਿਆਰਥੀ ਨੂੰ ਪੜ੍ਹਾਈ ਦੇ ਨਾਲ-ਨਾਲ ਹੁਨਰ ਵਿਕਾਸ ਦਾ ਵੀ ਮੌਕਾ ਮਿਲਦਾ ਹੈ, ਇਸ ਨਾਲ ਉਹ ਭਵਿੱਖ ਵਿੱਚ ਨੌਕਰੀ ਨਾ ਮਿਲਣ ਦੀ ਸੂਰਤ ਵਿੱਚ ਆਪਣਾ ਕਿੱਤਾ ਸ਼ੁਰੂ ਕਰ ਸਕਦਾ ਹੈ।
ਇਸ ਮੌਕੇ ਰੋਟਰੀ ਕਲੱਬ ਦੇ ਸਾਬਕਾ ਪ੍ਰਧਾਨ ਅਤੇ ਡਾਇਰੈਕਟਰ ਵੋਕੇਸ਼ਨਲ ਸਰਵਿਸ ਜੇਕੇ ਸ਼ਰਮਾ, ਡਾਇਰੈਕਟਰ ਯੁਵਕ ਸੇਵਾਵਾਂ ਰੋਟੇਰੀਅਨ ਗਗਨਦੀਪ ਕੌਰ ਸੈਣੀ ਆਦਿ ਤੋਂ ਇਲਾਵਾ ਪ੍ਰਿੰਸੀਪਲ ਸੰਦੀਪ ਕੌਰ, ਬਾਇਓਲੋਜੀ ਲੈਕਚਰਾਰ ਹਰਪ੍ਰੀਤ ਕੌਰ, ਕਾਊਸਲਿੰਗ ਸੈੱਲ ਇੰਚਾਰਜ ਜਤਵਿੰਦਰ ਕੌਰ, ਮਨੀਸ਼ਾ ਕਾਲੀਆ, ਤ੍ਰਿਸ਼ਲਾ ਸਲਾਰੀਆ, ਹਰਵੀਰ ਕੌਰ ਆਦਿ ਨੇ ਵੀ ਸੰਬੋਧਨ ਕੀਤਾ।