ਰੋਟਰੀ ਕਲੱਬ ਨੇ ਖੂਨਦਾਨ ਕੈਂਪ ਲਾਇਆ
09:55 AM Aug 02, 2023 IST
ਬੰਗਾ: ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਮੌਕੇ ਪਿੰਡ ਕਟਰਾਈਆ ਵਿੱਚ ਰੋਟਰੀ ਕਲੱਬ ਬੰਗਾ ਵਲੋਂ ਖੂਨਦਾਨ ਕੈਂਪ ਲਾਇਆ ਗਿਆ। ਇਸ ਕੈਂਪ ਵਿੱਚ 30 ਖੂਨਦਾਨੀਆਂ ਨੇ ਖੂਨਦਾਨ ਕੀਤਾ। ਕੈਂਪ ਵਿੱਚ ਵਿਸ਼ੇਸ਼ ਤੌਰ ’ਤੇ ਪੁੱਜੇ ਬੰਗਾ ਦੇ ਉੱਪ ਪੁਲੀਸ ਕਪਤਾਨ ਸਰਵਣ ਸਿੰਘ ਬੱਲ ਨੇ ਖੂਨਦਾਨੀਆਂ ਦੀ ਭਰਪੂਰ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਖੂਨਦਾਨ ਰਾਹੀਂ ਕਿਸੇ ਨੂੰ ਨਵਾਂ ਜੀਵਨ ਦੇਣ ਦਾ ਕਾਰਜ ਹੁੰਦਾ ਹੈ। ਕਲੱਬ ਦੇ ਪ੍ਰਧਾਨ ਗੁਰਜੰਟ ਸਿੰਘ, ਸਕੱਤਰ ਪ੍ਰਵੀਨ ਕੁਮਾਰ ਅਤੇ ਸਾਬਕਾ ਪ੍ਰਧਾਨ ਰਾਜ ਕੁਮਾਰ ਦੀ ਅਗਵਾਈ ਵਿੱਚ ਖੂਨਦਾਨੀਆਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਸ਼ਰਨਜੀਤ ਸਿੰਘ ਵਿੱਤ ਸਕੱਤਰ, ਇਕਬਾਲ ਸਿੰਘ ਬਾਜਵਾ, ਇੰਦਰਜੀਤ ਸਿੰਘ, ਮਾਸਟਰ ਭੁਪਿੰਦਰ ਭਰੋਮਜਾਰਾ, ਰਾਜ ਕੁਮਾਰ ਭੰਮਰਾ, ਸੁਰਜੀਤ ਸਿੰਘ ਬੀਸਲਾ ਆਦਿ ਵੀ ਸ਼ਾਮਲ ਸਨ। -ਪੱਤਰ ਪ੍ਰੇਰਕ
Advertisement
Advertisement