ਰੋਟਰੀ ਕਲੱਬ ਵੱਲੋਂ ‘ਰੀ-ਸਾਈਟ ਵਿਜ਼ਨ ਪ੍ਰਾਜੈਕਟ’ ਸ਼ੁਰੂ
06:44 AM Nov 13, 2024 IST
Advertisement
ਪੱਤਰ ਪ੍ਰੇਰਕ
ਹੁਸ਼ਿਆਰਪੁਰ, 12 ਨਵੰਬਰ
ਰੋਟਰੀ ਕਲੱਬ ਹੁਸ਼ਿਆਰਪੁਰ ਮਿਡ ਟਾਊਨ ਵੱਲੋਂ ਸਰਕਾਰੀ ਸਕੂਲਾਂ ਦੇ ਬੱਚਿਆਂ ਵਿੱਚ ਨਜ਼ਰ ਦੀ ਸਮੱਸਿਆ ਦੀ ਪਛਾਣ ਕਰਨ ਅਤੇ ਇਸ ਦੇ ਇਲਾਜ ਲਈ ਇੱਕ ਵਿਸ਼ੇਸ਼ ਪਹਿਲ ਕੀਤੀ ਗਈ ਹੈ। ਕਲੱਬ ਵੱਲੋਂ ‘ਰੀ-ਸਾਈਟ ਵਿਜ਼ਨ ਪ੍ਰਾਜੈਕਟ’ ਸ਼ੁਰੂ ਕੀਤਾ ਗਿਆ ਹੈ ਜਿਸ ਤਹਿਤ ਜ਼ਿਲ੍ਹੇ ਦੇ ਸਕੂਲਾਂ ਵਿੱਚ ਵਿਦਿਆਰਥੀਆਂ ਦੀਆਂ ਅੱਖਾਂ ਦੀ ਜਾਂਚ ਕੀਤੀ ਜਾਵੇਗੀ। ਇਸ ਪ੍ਰਾਜੈਕਟ ਦਾ ਉਦਘਾਟਨ ਡੀਸੀ ਕੋਮਲ ਮਿੱਤਲ ਨੇ ਕੀਤਾ।
ਡੀਸੀ ਨੇ ਰੋਟਰੀ ਕਲੱਬ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਇਸ ਲਈ ਪੂਰਾ ਸਹਿਯੋਗ ਦਿੱਤਾ ਜਾਵੇਗਾ। ਇਸ ਮੌਕੇ ਕਲੱਬ ਦੇ ਪ੍ਰਧਾਨ ਅਵਤਾਰ ਸਿੰਘ ਨੇ ਕਿਹਾ ਕਿ ਜਿਨ੍ਹਾਂ ਬੱਚਿਆਂ ਨੂੰ ਐਨਕਾਂ ਜਾਂ ਇਲਾਜ ਦੀ ਜ਼ਰੂਰਤ ਹੈ, ਉਨ੍ਹਾਂ ਦੀ ਮੁਫ਼ਤ ਸਹਾਇਤਾ ਕੀਤੀ ਜਾਵੇਗੀ। ਉਨ੍ਹਾਂ ਕਲੱਬ ਦੇ ਇੱਕ ਹੋਰ ਪ੍ਰੋਗਰਾਮ ‘ਕਾਰਨੀਆ ਟਰਾਂਸਪਲਾਂਟ ਪ੍ਰਾਜੈਕਟ’ ਬਾਰੇ ਵੀ ਜਾਣਕਾਰੀ ਦਿੱਤੀ ਹੈ। ਇਸ ਪ੍ਰਾਜੈਕਟ ਤਹਿਤ ਕਲੱਬ ਨੇ ਕਈ ਲੋਕਾਂ ਦੇ ਕੋਰਨੀਆ ਟਰਾਂਸਪਲਾਂਟ ਕੀਤੇ ਹਨ।
Advertisement
Advertisement
Advertisement