For the best experience, open
https://m.punjabitribuneonline.com
on your mobile browser.
Advertisement

ਰੋਟਰੀ ਕਲੱਬ ਨੇ ਮਹਾਉਸਵ ਮਨਾਇਆ

08:09 AM Jul 12, 2024 IST
ਰੋਟਰੀ ਕਲੱਬ ਨੇ ਮਹਾਉਸਵ ਮਨਾਇਆ
ਬੂਟਾ ਲਾਉਂਦੇ ਹੋਏ ਰੋਟਰੀ ਕਲੱਬ ਦੇ ਅਹੁਦੇਦਾਰ ਅਤੇ ਵਿਦਿਆਰਥੀ। -ਫ਼ੋਟੋ: ਢਿੱਲੋਂ
Advertisement

ਅੰਬਾਲਾ:

Advertisement

ਰੋਟਰੀ ਕਲੱਬ ਆਫ ਅੰਬਾਲਾ ਨੇ ਅੱਜ ਆਰੀਆ ਗਰਲਜ਼ ਕਾਲਜ ਅੰਬਾਲਾ ਕੈਂਟ ਵਿਚ ਐੱਨਐੱਸਐੱਸ, ਐੱਨਸੀਸੀ ਅਤੇ ਈਕੋ ਕਲੱਬ ਦੇ ਸਹਿਯੋਗ ਨਾਲ ਵਣ ਮਹਾਉਤਸਵ ਮਨਾਉਂਦਿਆਂ ਕਾਲਜ ਕੈਂਪਸ ਵਿਚ ਬੂਟੇ ਲਾਏ। ਕਾਲਜ ਪ੍ਰਿੰਸੀਪਲ ਡਾ.ਅਨੁਪਮਾ ਆਰੀਆ ਨੇ ਰੋਟੇਰੀਅਨ ਦਾ ਸਵਾਗਤ ਕਰਦਿਆਂ ਦੱਸਿਆ ਕਿ ਉਨ੍ਹਾਂ ਦਾ ਕਾਲਜ ਗੋਦ ਲਏ ਪਿੰਡ ਵਿਚ ਹਰ ਸਾਲ ਜੁਲਾਈ ਦੇ ਮਹੀਨੇ ਇਕ ਹਜ਼ਾਰ ਪੌਦੇ ਲਾਉਂਦਾ ਹੈ। ਇਸ ਮੌਕੇ ਰੋਟਰੀ ਕਲੱਬ ਦੇ ਪ੍ਰਧਾਨ ਦਿਨੇਸ਼ ਸੇਠੀ, ਸਕੱਤਰ ਗਣੇਸ਼ ਸਮਖਾਲ, ਸੰਦੀਪ ਸਿੰਘ ਚੋਪੜਾ, ਸਾਬਕਾ ਸਕੱਤਰ ਸੁਨੀਤ ਅਗਰਵਾਲ ਅਤੇ ਰੋਟਰੀ ਕਲੱਬ ਅੰਬਾਲਾ ਇੰਡਸਟਰੀਅਲ ਏਰੀਆ ਦੇ ਸਾਬਕਾ ਸਕੱਤਰ ਡਾ.ਜੁਗਿੰਦਰ ਸਿੰਘ ਨੇ ਵਿਦਿਆਰਥੀਆਂ ਨਾਲ ਰਲ ਕੇ ਕਾਲਜ ਕੈਂਪਸ ਵਿਚ ਬੂਟੇ ਲਾਏ। ਕਲੱਬ ਪ੍ਰਧਾਨ ਦਿਨੇਸ਼ ਸੇਠੀ ਨੇ ਪ੍ਰਿੰਸੀਪਲ ਅਨੁਪਮਾ ਆਰੀਆ ਨੂੰ ਉਨ੍ਹਾਂ ਦੇ ਕੁਦਰਤ ਪ੍ਰੇਮ ਲਈ ਸਨਮਾਨਿਤ ਕੀਤਾ। -ਪੱਤਰ ਪ੍ਰੇਰਕ

Advertisement
Author Image

joginder kumar

View all posts

Advertisement
Advertisement
×