For the best experience, open
https://m.punjabitribuneonline.com
on your mobile browser.
Advertisement

ਰੁੜਕਾ-ਕੰਬਾਲੀ ਤੇ ਚੱਪੜਚਿੜੀ ਸੜਕ ਟੁੱਟਣ ਕਾਰਨ ਮੁਹਾਲੀ ਨਾਲੋਂ ਸੰਪਰਕ ਟੁੱਟਿਆ

08:46 AM Jul 15, 2023 IST
ਰੁੜਕਾ ਕੰਬਾਲੀ ਤੇ ਚੱਪੜਚਿੜੀ ਸੜਕ ਟੁੱਟਣ ਕਾਰਨ ਮੁਹਾਲੀ ਨਾਲੋਂ ਸੰਪਰਕ ਟੁੱਟਿਆ
ਪਾਣੀ ਦੇ ਤੇਜ਼ ਵਹਾਅ ਨਾਲ ਟੁੱਟੀ ਪਿੰਡ ਰੁੜਕਾ-ਕੰਬਾਲੀ ਸੜਕ।
Advertisement

ਦਰਸ਼ਨ ਸਿੰਘ ਸੋਢੀ
ਐੱਸਏਐੱਸ ਨਗਰ (ਮੁਹਾਲੀ), 14 ਜੁਲਾਈ
ਪਿਛਲੇ ਦਨਿੀਂ ਲਗਾਤਾਰ ਪਏ ਮੀਂਹ ਕਾਰਨ ਇੱਥੋਂ ਦੇ ਇਤਿਹਾਸਕ ਨਗਰ ਚੱਪੜਚਿੜੀ ਤੋਂ ਮੁਹਾਲੀ ਪਹੁੰਚ ਸੜਕ ਅਤੇ ਪਿੰਡ ਰੁੜਕਾ-ਕੰਬਾਲੀ ਲਿੰਕ ਸੜਕ ਵਿੱਚ ਵੱਡਾ ਪਾੜ ਪੈ ਜਾਣ ਨਾਲ ਇਨ੍ਹਾਂ ਪਿੰਡਾਂ ਦਾ ਮੁਹਾਲੀ ਨਾਲ ਸਿੱਧਾ ਸੰਪਰਕ ਟੁੱਟ ਗਿਆ ਹੈ। ਇਨ੍ਹਾਂ ਪਿੰਡਾਂ ਦੇ ਵਸਨੀਕਾਂ ਨੂੰ ਸ਼ਹਿਰ ਆਉਣ ਲਈ ਲੰਬਾ ਪੈਂਡਾ ਤੈਅ ਕਰਨਾ ਪੈ ਰਿਹਾ ਹੈ। ਪਾਣੀ ਜਮ੍ਹਾ ਹੋਣ ਕਾਰਨ ਬਿਮਾਰੀਆਂ ਫੈਲਣ ਦਾ ਖ਼ਦਸ਼ਾ ਹੈ।
ਮੁਹਾਲੀ ਨੇੜਲੇ ਪਿੰਡ ਰੁੜਕਾ ਦੇ ਕਰੀਬ ਦੋ ਦਰਜਨ ਘਰ ਨੁਕਸਾਨੇ ਗਏ ਹਨ। ਪਿੰਡ ਵਾਸੀ ਗੁਰਤੇਜ ਸਿੰਘ, ਨਿਰਮੈਲ ਸਿੰਘ ਅਤੇ ਹਰਮਨਜੀਤ ਸਿੰਘ ਆਪਣੇ ਪਰਿਵਾਰਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਐਰੋਸਿਟੀ ਵਿੱਚ ਕਿਰਾਏ ਦੇ ਮਕਾਨਾਂ ਵਿੱਚ ਆ ਕੇ ਰਹਿਣ ਲੱਗ ਪਏ ਹਨ। ਜਦੋਂਕਿ ਕਈ ਪਰਿਵਾਰ ਆਪਣੇ ਰਿਸ਼ਤੇਦਾਰਾਂ ਕੋਲ ਚਲੇ ਗਏ ਹਨ ਅਤੇ ਕੁੱਝ ਕੁ ਪਿੰਡ ਦੇ ਦੂਜੇ ਬੰਨ੍ਹੇ ਉੱਚੇ ਪਾਸੇ ਜਾ ਕੇ ਰਹਿਣ ਲਈ ਮਜਬੂਰ ਹਨ।
ਉਨ੍ਹਾਂ ਦੱਸਿਆ ਕਿ ਮੀਂਹ ਦੇ ਪਾਣੀ ਦੀ ਮਾਰ ਹੇਠ ਆਏ ਮਕਾਨਾਂ ਵਿੱਚ ਤਰੇੜਾਂ ਪੈ ਗਈਆਂ ਹਨ। ਗੁਰਤੇਜ ਸਿੰਘ ਅਤੇ ਅਮਨ ਰੁੜਕਾ ਨੇ ਦੱਸਿਆ ਕਿ ਰੁੜਕਾ-ਕੰਬਾਲੀ ਲਿੰਕ ਸੜਕ ਟੁੱਟ ਜਾਣ ਕਾਰਨ ਉਨ੍ਹਾਂ ਨੂੰ ਜਗਤਪੁਰਾ ਵਾਲੇ ਪਾਸਿਓਂ ਸ਼ਹਿਰ ਆਉਣਾ ਪੈਂਦਾ ਹੈ ਅਤੇ ਜੇਕਰ ਜਲਦੀ ਸੜਕ ਦੀ ਮੁਰੰਮਤ ਨਾ ਕੀਤੀ ਗਈ ਤਾਂ 16 ਜੁਲਾਈ ਤੋਂ ਬਾਅਦ ਬੱਚਿਆਂ ਨੂੰ ਸਰਕਾਰੀ ਸਕੂਲ ਕੰਬਾਲੀ ਵਿੱਚ ਪੜ੍ਹਨ ਆਉਣ ਵਿੱਚ ਮੁਸ਼ਕਲ ਆਵੇਗੀ ਕਿਉਂਕਿ ਉਨ੍ਹਾਂ ਦੇ ਪਿੰਡ ਵਿੱਚ ਸਿਰਫ਼ ਪੰਜਵੀਂ ਤੱਕ ਹੀ ਸਕੂਲ ਹੈ। ਅਗਲੀ ਪੜ੍ਹਾਈ ਲਈ ਕੰਬਾਲੀ ਸਕੂਲ ਵਿੱਚ ਜਾਣਾ ਪੈਂਦਾ ਹੈ। ਪਿੰਡ ਚੱਪੜਚਿੜੀ ਕਲਾਂ ਦੇ ਸਾਬਕਾ ਸਰਪੰਚ ਸੋਹਨ ਸਿੰਘ ਤੇ ਗੁਰਮੇਲ ਸਿੰਘ ਅਤੇ ਜਗਤਾਰ ਸਿੰਘ ਨੇ ਦੱਸਿਆ ਕਿ ਚੱਪੜਚਿੜੀ ਤੋਂ ਮੁਹਾਲੀ ਪਹੁੰਚ ਸੜਕ ਵਿੱਚ ਪਾੜ ਪੈ ਗਿਆ ਹੈ। ਜਿਸ ਕਾਰਨ ਪਿੰਡ ਵਾਸੀਆਂ ਦਾ ਮੁਹਾਲੀ ਨਾਲ ਸੰਪਰਕ ਟੁੱਟ ਗਿਆ ਹੈ। ਹਾਲਾਂਕਿ ਉਨ੍ਹਾਂ ਦਾ ਪਿੰਡ ਮੁਹਾਲੀ ਤੋਂ ਮਹਿਜ਼ ਦੋ ਕਿਲੋਮੀਟਰ ਦੀ ਦੂਰੀ ’ਤੇ ਹੈ ਪਰ ਹੁਣ ਉਨ੍ਹਾਂ ਨੂੰ ਲਾਂਡਰਾਂ ਚੌਕ ਰਾਹੀਂ ਲੰਬਾ ਪੈਂਡਾ ਤੈਅ ਕਰਕੇ ਸ਼ਹਿਰ ਆਉਣਾ ਪੈ ਰਿਹਾ ਹੈ। ਇਸੇ ਤਰ੍ਹਾਂ ਲਾਂਡਰਾਂ-ਖਰੜ ਮੁੱਖ ਸੜਕ ਤੋਂ ਚੱਪੜਚਿੜੀ ਨੂੰ ਆਉਂਦੀ ਸੜਕ ਵਿੱਚ ਥਾਂ-ਥਾਂ ਤੋਂ ਟੁੱਟੀ ਹੋਈ ਹੈ।
ਉਨ੍ਹਾਂ ਮੰਗ ਕੀਤੀ ਕਿ ਸੜਕ ਦੀ ਤੁਰੰਤ ਮੁਰੰਮਤ ਕਰਵਾਈ ਜਾਵੇ। ਬਸਪਾ ਆਗੂ ਜਸਵਿੰਦਰ ਸਿੰਘ ਝਿਊਰਹੇੜੀ ਨੇ ਪੰਜਾਬ ਸਰਕਾਰ ਅਤੇ ਮੁਹਾਲੀ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਪ੍ਰਭਾਵਿਤ ਇਲਾਕਿਆਂ ਵਿੱਚ ਰਹਿੰਦੇ ਲੋਕਾਂ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਦਵਾਈ ਦਾ ਛਿੜਕਾਅ ਕੀਤਾ ਜਾਵੇ ਅਤੇ ਮੀਂਹ ਦੇ ਪਾਣੀ ਨਾਲ ਟੁੱਟੀਆਂ ਸੜਕਾਂ ਦੀ ਤੁਰੰਤ ਮੁਰੰਮਤ ਕਰਵਾਈ ਜਾਵੇ।

Advertisement

Advertisement
Tags :
Author Image

sukhwinder singh

View all posts

Advertisement
Advertisement
×