ਕਮਰਾ ਬੁੱਕ ਕਰਨ ’ਤੇ ਧੋਖਾਧੜੀ ਕਰਨ ਵਾਲਾ ਕਾਬੂ
07:14 AM Feb 05, 2025 IST
Advertisement
ਪੱਤਰ ਪ੍ਰੇਰਕ
ਕਾਲਾਂਵਾਲੀ, 4 ਫਰਵਰੀ
ਖੇਤਰ ਦੀ ਥਾਣਾ ਔਢਾਂ ਪੁਲੀਸ ਮਹਾਕੁੰਭ ਮੇਲੇ ਵਿੱਚ ਕਮਰਾ ਬੁੱਕ ਕਰਨ ਦੇ ਨਾਂ ’ਤੇ ਧੋਖਾਧੜੀ ਕਰਨ ਵਾਲੇ ਮੁਲਜ਼ਮ ਸਿਧਾਰਥ ਗਣੇਸ਼ ਸ਼ੈਲਾਰ ਵਾਸੀ ਬਡਰੁਖ ਸਿੰਘ, ਪੁਣੇ, ਮਹਾਰਾਸ਼ਟਰ ਨੂੰ ਉਸ ਦੇ ਖਾਤੇ ਵਿੱਚ ਧੋਖਾਧੜੀ ਨਾਲ 5,199 ਰੁਪਏ ਜਮ੍ਹਾਂ ਕਰਵਾਉਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ। ਪੁਲੀਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰਕੇ ਉਸ ਤੋਂ ਧੋਖਾਧੜੀ ਨਾਲ ਆਪਣੇ ਖਾਤੇ ਵਿੱਚ ਜਮ੍ਹਾਂ ਕਰਵਾਏ ਪੈਸੇ ਬਰਾਮਦ ਕੀਤੇ ਹਨ। ਇਹ ਜਾਣਕਾਰੀ ਦਿੰਦੇ ਹੋਏ ਥਾਣਾ ਔਢਾਂ ਦੇ ਇੰਚਾਰਜ ਅਨਿਲ ਸੋਢੀ ਨੇ ਦੱਸਿਆ ਕਿ 28 ਜਨਵਰੀ ਨੂੰ ਵਿਕਾਸ ਪੁੱਤਰ ਬੰਸੀ ਰਾਮ ਨਿਵਾਸੀ ਸਿਰਸਾ ਦੀ ਸ਼ਿਕਾਇਤ ’ਤੇ ਕੇਸ ਦਰਜ ਕੀਤਾ ਸੀ, ਜਿਸ ਵਿੱਚ ਉਸ ਨੇ ਦੱਸਿਆ ਸੀ ਕਿ ਉਸ ਨੇ ਗੂਗਲ ’ਤੇ ਪ੍ਰਯਾਗਰਾਜ ਵਿੱਚ ਇੱਕ ਕਮਰਾ ਬੁੱਕ ਕਰਨ ਦੀ ਕੋਸ਼ਿਸ਼ ਕੀਤੀ, ਫਿਰ ਉਸ ਨੂੰ ਟੈਲੀਗ੍ਰਾਮ ’ਤੇ ਇੱਕ ਲਿੰਕ ਮਿਲਿਆ ਕਿ ਕਮਰਾ 7 ਹਜ਼ਾਰ ਰੁਪਏ ਵਿੱਚ ਬੁੱਕ ਹੋਵੇਗਾ ਜਿਸ ਤੋਂ ਬਾਅਦ ਮੁਲਜ਼ਮ ਨੇ ਆਪਣੇ ਖਾਤੇ ਵਿੱਚ ਕਮਰਾ ਬੁੱਕ ਕਰਨ ਦੇ 5199 ਰੁਪਏ ਪਵਾ ਲਏ ਸਨ।
Advertisement
Advertisement
Advertisement