ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਰੌਣੀ ਪੁਲੀਸ ਨੇ ਲਾਪਤਾ ਨਾਬਾਲਗ ਲੜਕੀ ਵਾਰਸਾਂ ਹਵਾਲੇ ਕੀਤੀ

08:48 AM Oct 22, 2024 IST

ਪਾਇਲ (ਪੱਤਰ ਪ੍ਰੇਰਕ): ਪਿੰਡ ਜਰਗ ਤੋਂ ਲਾਪਤਾ ਹੋਈ ਦਿਮਾਗੀ ਤੌਰ ’ਤੇ ਪ੍ਰੇਸ਼ਾਨ ਨਾਬਾਲਗ ਲੜਕੀ ਨੂੰ ਪੁਲੀਸ ਚੌਕੀ ਰੌਣੀ ਵੱਲੋਂ ਲੱਭਕੇ ਵਾਰਸਾਂ ਹਵਾਲੇ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ 16 ਸਾਲਾ ਲੜਕੀ ਸ਼ਨਿਚਰਵਾਰ ਅਚਾਨਕ ਘਰੋਂ ਲਾਪਤਾ ਹੋ ਗਈ ਸੀ। ਪਰਿਵਾਰਕ ਮੈਂਬਰਾਂ ਵੱਲੋਂ ਸੂਚਨਾ ਪੁਲੀਸ ਚੌਕੀ ਰੌਣੀ ਦਿੱਤੀ ਗਈ। ਪੁਲੀਸ ਚੌਕੀ ਦੇ ਇੰਚਾਰਜ ਸ਼ਮਸ਼ੇਰ ਸਿੰਘ ਅਤੇ ਥਾਣੇਦਾਰ ਪਰਮਜੀਤ ਸਿੰਘ ਪੰਮੀ ਸਮੇਤ ਪੁਲੀਸ ਪਾਰਟੀ ਵੱਲੋਂ ਤੁਰੰਤ ਕਾਰਵਾਈ ਕਰਦਿਆਂ ਲੜਕੀ ਦੀ ਭਾਲ ਆਰੰਭ ਦਿੱਤੀ ਗਈ, ਜੋ ਮਾਲੇਰਕੋਟਲਾ ਚੌਕ ਖੰਨਾ ਤੋਂ ਮਿਲੀ। ਪੁਲੀਸ ਵੱਲੋਂ ਵਾਰਸਾਂ ਦਾਦੀ ਰਾਣੀ ਕੌਰ, ਚਾਚਾ ਜਗਨਦੀਪ ਸਿੰਘ ਤੇ ਭੂਆ ਮਨਪ੍ਰੀਤ ਕੌਰ ਨੂੰ ਬੁਲਾਕੇ ਉਨ੍ਹਾਂ ਹਵਾਲੇ ਕਰ ਦਿੱਤਾ ਗਿਆ। ਪਤਾ ਲੱਗਾ ਹੈ ਕਿ ਲੜਕੀ ਦੇ ਮਾਤਾ-ਪਿਤਾ ਦੀ ਮੌਤ ਹੋ ਚੁੱਕੀ ਹੈ ਜਿਸ ਕਾਰਨ ਲੜਕੀ ਦਿਮਾਗੀ ਤੌਰ ’ਤੇ ਪ੍ਰੇਸ਼ਾਨ ਰਹਿੰਦੀ ਹੈ। ਪਰਿਵਾਰ ਵੱਲੋਂ ਪੁਲੀਸ ਚੌਕੀ ਰੌਣੀ ਦੇ ਇੰਚਾਰਜ ਸ਼ਮਸ਼ੇਰ ਸਿੰਘ, ਥਾਣੇਦਾਰ ਪਰਮਜੀਤ ਸਿੰਘ ਪੰਮੀ ਅਤੇ ਗੁਰਮੀਤ ਸਿੰਘ ਦਾ ਧੰਨਵਾਦ ਕੀਤਾ ਗਿਆ।

Advertisement

Advertisement