ਸਲਮਾਨ ਅਤੇ ਭਾਗਿਆਸ੍ਰੀ ਵੱਲੋਂ ਫ਼ਿਲਮ ‘ਦੋਨੋ’ ਦਾ ਰੋਮਾਂਟਿਕ ਗੀਤ ਰਿਲੀਜ਼
06:38 AM Aug 17, 2023 IST
ਨਵੀਂ ਦਿੱਲੀ: ਬੌਲੀਵੁੱਡ ਸੁਪਰਸਟਾਰ ਸਲਮਾਨ ਖ਼ਾਨ ਅਤੇ ਅਦਾਕਾਰਾ ਭਾਗਿਆਸ੍ਰੀ ਨੇ ਅੱਜ ਇੱਥੇ ਫਿਲਮ ‘ਦੋਨੋ’ ਰਾਹੀਂ ਸਿਨੇ ਜਗਤ ਵਿਚ ’ਚ ਕਦਮ ਰੱਖਣ ਵਾਲੇ ਅਦਾਕਾਰ ਰਾਜਵੀਰ ਸਿੰਘ ਅਤੇ ਅਦਾਕਾਰਾ ਪਲੋਮਾ ਦਾ ਪਹਿਲਾ ਰੋਮਾਂਟਿਕ ਗਾਣਾ ਰਿਲੀਜ਼ ਕੀਤਾ ਹੈ। ਗੀਤ ਪਿਆਰ ਦੀ ਮਾਸੂਮੀਅਤ ਨੂੰ ਉਭਾਰਦਾ ਹੈ। ਇਹ ਤਜਰਬੇਕਾਰ ਫਿਲਮਸਾਜ਼ ਸੂਰਜ ਆਰ. ਬੜਜਾਤੀਆ ਦੇ ਪੁੱਤਰ ਅਵਨੀਸ਼ ਐੱਸ. ਬੜਜਾਤੀਆ ਦੀ ਨਿਰਦੇਸ਼ਕ ਵਜੋਂ ਪਹਿਲੀ ਫਿਲਮ ਹੈ। ਫਿਲਮ ਦੀ ਕਹਾਣੀ 1989 ਵਿੱਚ ਰਾਜਸ੍ਰੀ ਦੀ ਫਿਲਮ ‘ਮੈਨੇ ਪਿਆਰ ਕੀਆ’ ਉੱਤੇ ਆਧਾਰਿਤ ਹੈ। ਗੀਤ ਸਾਂਝਾ ਕਰਦਿਆਂ ਸਲਮਾਨ ਅਤੇ ਭਾਗਿਆਸ੍ਰੀ ਨੇ ਆਖਿਆ, ‘‘ਹਮ ਦੋਨੋ ਸੇ ਆਪ ਸਭ ਕੇ ਲੀਏ... ਯੇ ਦੋਨੋ ਰਾਜਵੀਰ ਦਿਓਲ ਅਤੇ ਪਲੋਮਾ ਢਿੱਲੋਂ ਨੂੰ ਦੁਆਵਾਂ। ਸ਼ੰਕਰ, ਅਹਿਸਾਨ ਅਤੇ ਲੌਏ ਦੇ ਨਾਲ ‘ਦੋਨੋ’ ਦਾ ਮੁੱਖ ਗੀਤ ਆ ਗਿਆ ਹੈ!!!’’ -ਆਈਏਐੱਨਐੱਸ
Advertisement
Advertisement