For the best experience, open
https://m.punjabitribuneonline.com
on your mobile browser.
Advertisement

ਭਾਰਤੀ ਜੂਨੀਅਰ ਹਾਕੀ ਟੀਮ ਦੀ ਅਗਵਾਈ ਕਰੇਗਾ ਰੋਹਿਤ

08:29 AM May 05, 2024 IST
ਭਾਰਤੀ ਜੂਨੀਅਰ ਹਾਕੀ ਟੀਮ ਦੀ ਅਗਵਾਈ ਕਰੇਗਾ ਰੋਹਿਤ
Advertisement

ਨਵੀਂ ਦਿੱਲੀ: ਡਿਫੈਂਡਰ ਰੋਹਿਤ ਦੀ ਅਗਵਾਈ ਵਿੱਚ ਭਾਰਤੀ ਜੂਨੀਅਰ ਪੁਰਸ਼ ਹਾਕੀ 20-29 ਮਈ ਤੱਕ ਯੂਰੋਪ ਦੌਰੇ ’ਤੇ ਪੰਜ ਮੈਚ ਖੇਡੇਗੀ। ਇਸ 20 ਮੈਂਬਰੀ ਟੀਮ ਵਿੱਚ ਸ਼ਾਰਦਾਨੰਦ ਤਿਵਾੜੀ ਨੂੰ ਉਪ ਕਪਤਾਨ ਬਣਾਇਆ ਗਿਆ ਹੈ। ਭਾਰਤੀ ਟੀਮ ਬੈਲਜ਼ੀਅਮ, ਜਰਮਨੀ ਅਤੇ ਨੈਦਰਲੈਂਡਜ਼ ਵਿੱਚ ਪੰਜ ਮੈਚ ਖੇਡੇਗੀ। ਭਾਰਤ ਇਸ ਦੌਰੇ ਦੀ ਸ਼ੁਰੂਆਤ 20 ਮਈ ਨੂੰ ਐਂਟਵਰਪ ਵਿੱਚ ਬੈਲਜੀਅਮ ਖ਼ਿਲਾਫ਼ ਕਰੇਗਾ। ਟੀਮ ਇਸ ਮਗਰੋਂ 22 ਮਈ ਨੂੰ ਨੈਦਰਲੈਂਡਜ਼ ਦੇ ਬ੍ਰੇਡਾ ਵਿੱਚ ਮੁੜ ਬੈਲਜੀਅਮ ਦਾ ਸਾਹਮਣਾ ਕਰੇਗੀ। ਇਸੇ ਸਥਾਨ ’ਤੇ ਟੀਮ 23 ਮਈ ਨੂੰ ਨੈਦਰਲੈਂਡਜ਼ ਦੀ ਕਲੱਬ ਟੀਮ ਬ੍ਰੇਡੇਜ਼ ਹਾਕੀ ਵੇਰੇਨਿਗਿੰਗ ਪੁਸ਼ ਨਾਲ ਖੇਡੇਗੀ। ਇਸ ਮਗਰੋਂ 28 ਅਤੇ 29 ਮਈ ਨੂੰ ਜਰਮਨੀ ਖ਼ਿਲਾਫ਼ ਖੇਡੇਗੀ। ਟੀਮ ਵਿੱਚ ਗੋਲਕੀਪਰ ਵਜੋਂ ਪ੍ਰਿੰਸ ਦੀਪ ਸਿੰਘ, ਬਿਕਰਮਜੀਤ ਸਿੰਘ, ਡਿਫੈਂਡਰ ਸ਼ਾਰਦਾਨੰਦ ਤਿਵਾੜੀ, ਯੋਗੇਂਬਰ ਰਾਵਤ, ਅਨਮੋਲ ਇੱਕਾ, ਰੋਹਿਤ, ਮਨੋਜ ਯਾਦਵ ਤੇ ਤਾਲੇਮ ਪ੍ਰਿਯੋ ਬਾਰਟਾ, ਮਿੱਡਫੀਲਡਰ ਅੰਕਿਤ ਪਾਲ, ਰੋਸ਼ਨ ਕੁਜੂਰ, ਬਿਪਿਨ ਬਿਲਵਾਰਾ ਰਵੀ, ਮੁਕੇਸ਼ ਟੋਪੋ, ਮਨਮੀਨ ਸਿੰਘ ਅਤੇ ਵਚਨ ਐੱਚ ਏ, ਫਾਰਵਰਡ ਸੌਰਭ ਆਨੰਦ ਕੁਸ਼ਵਾਹਾ, ਅਰਸ਼ਦੀਪ ਸਿੰਘ, ਗੁਰਜੋਤ ਸਿੰਘ, ਮੁਹੰਮਦ ਕੋਨੈਨ ਦਾਦ, ਦਿਲਰਾਜ ਸਿੰਘ ਅਤੇ ਗੁਰਸੇਵਕ ਸਿੰਘ ਸ਼ਾਮਲ ਹਨ। -ਪੀਟੀਆਈ

Advertisement

Advertisement
Author Image

sukhwinder singh

View all posts

Advertisement
Advertisement
×