ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਰੋਹਿਤ ਸ਼ੈੱਟੀ ਵੱਲੋਂ ਅਰਜੁਨ ਕਪੂਰ ਦੇ ਜਨਮ ਦਿਨ ’ਤੇ ‘ਸਿੰਘਮ ਅਗੇਨ’ ਦਾ ਪੋਸਟਰ ਰਿਲੀਜ਼

07:29 AM Jun 27, 2024 IST
featuredImage featuredImage

ਮੁੰਬਈ:

Advertisement

ਅਦਾਕਾਰ ਅਰਜੁਨ ਕਪੂਰ ਦੇ ਜਨਮ ਦਿਨ ’ਤੇ ਫ਼ਿਲਮ ਨਿਰਮਾਤਾ ਰੋਹਿਤ ਸ਼ੈਟੀ ਨੇ ਉਸ ਨੂੰ ਤੋਹਫ਼ਾ ਦਿੰਦਿਆਂ ਫ਼ਿਲਮ ‘ਸਿੰਘਮ ਅਗੇਨ’ ਦਾ ਨਵਾਂ ਪੋਸਟਰ ਜਾਰੀ ਕੀਤਾ ਹੈ। ਰੋਹਿਤ ਨੇ ਇੰਸਟਾਗ੍ਰਾਮ ’ਤੇ ਅਰਜੁਨ ਦੀ ਇੱਕ ਨਵੀਂ ਦਿੱਖ ਵਾਲਾ ਪੋਸਟਰ ਜਾਰੀ ਕੀਤਾ ਹੈ। ਉਸ ਨੇ ਇਸ ਦੀ ਕੈਪਸ਼ਨ ਵਿੱਚ ਲਿਖਿਆ ਹੈ,‘ਜਨਮ ਦਿਨ ਮੁਬਾਰਕ ਅਰਜੁਨ ਕਪੂਰ।’ ਪੋਸਟਰ ਵਿੱਚ ਖੂਨ ਨਾਲ ਲੱਥਪੱਥ ਅਤੇ ਕਾਲੇ ਪਹਿਰਾਵੇ ਵਿੱਚ ਅਰਜੁਨ ਨੂੰ ਕੁਹਾੜੀ ਫੜੀ ਦੇਖਿਆ ਜਾ ਸਕਦਾ ਹੈ। ਉਧਰ, ਇਸ ਦਾ ਜਵਾਬ ਦਿੰਦਿਆਂ ਅਰਜੁਨ ਨੇ ਲਿਖਿਆ ਹੈ, ‘ਸਰ, ਵਾਹ ਕਿਆ ਤੋਹਫਾ ਹੈ!!! ਜਨਮ ਦਿਨ ’ਤੇ ਇੱਕ ਹੋਰ ‘ਖਤਰੇ’ ਦਾ ਖੁਲਾਸਾ !!’ ਅਰਜੁਨ ਦੀ ਸਿੰਘਮ ਅਗੇਨ ਦੀ ਸਹਿ-ਅਦਾਕਾਰਾ ਕਰੀਨਾ ਕਪੂਰ ਖਾਨ ਨੇ ਵੀ ਉਸ ਨੂੰ ਜਨਮ ਦਿਨ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਹਨ। ਉਸ ਨੇ ਦੋਵਾਂ ਦੀ ਇੱਕ ਤਸਵੀਰ ਵੀ ਸਾਂਝੀ ਕੀਤੀ ਅਤੇ ਲਿਖਿਆ, ‘ਜਨਮ ਦਿਨ ਮੁਬਾਰਕ।’ ਇਸ ਦੌਰਾਨ ਅਰਜੁਨ ਨੇ ਕਿਹਾ ਕਿ ਉਹ ਖੁਸ਼ ਹੈ ਕਿ ਰੋਹਿਤ ਸ਼ੈੱਟੀ ਵਰਗੇ ਵੱਡੇ ਫ਼ਿਲਮ ਨਿਰਮਾਤਾ ਨੇ ਉਸ ਦੀ ਕਾਬਲੀਅਤ ਦੇਖ ਕੇ ਉਸ ਨੂੰ ਫ਼ਿਲਮ ‘ਸਿੰਘਮ ਅਗੇਨ’ ਵਿੱਚ ਖਲਨਾਇਕ ਦੀ ਭੂਮਿਕਾ ਨਿਭਾਉਣ ਦਾ ਮੌਕਾ ਦਿੱਤਾ ਹੈ। ਰੋਹਿਤ ਸ਼ੈੱਟੀ ਵੱਲੋਂ ਬਣਾਈ ਫ਼ਿਲਮ ‘ਸਿੰਘਮ ਅਗੇਨ’ ਵਿੱਚ ਅਜੈ ਦੇਵਗਨ, ਕਰੀਨਾ ਕਪੂਰ ਖਾਨ, ਦੀਪਿਕਾ ਪਾਦੂਕੋਣ, ਅਕਸ਼ੈ ਕੁਮਾਰ, ਟਾਈਗਰ ਸ਼ਰਾਫ ਅਤੇ ਰਣਵੀਰ ਸਿੰਘ ਵੀ ਮੁੱਖ ਭੂਮਿਕਾਵਾਂ ਵਿੱਚ ਹਨ। ‘ਸਿੰਘਮ ਅਗੇਨ’ ਸੁਪਰਹਿੱਟ ਫਰੈਂਚਾਇਜ਼ੀ ਦੀ ਤੀਜੀ ਕਿਸ਼ਤ ਹੈ। -ਏਐੱਨਆਈ

Advertisement
Advertisement