ਰੋਹਿਤ ਇੱਕ ਰੋਜ਼ਾ ਮੈਚਾਂ ਵਿੱਚ 10 ਹਜ਼ਾਰ ਦੌੜਾਂ ਬਣਾਉਣ ਵਾਲਾ ਛੇਵਾਂ ਭਾਰਤੀ ਬੱਲੇਬਾਜ਼ ਬਣਿਆ
10:41 AM Sep 13, 2023 IST
ਭਾਰਤ ਤੇ ਸ੍ਰੀਲੰਕਾ ਵਿਚਾਲੇ ਕੋਲੰਬੋ ਦੇ ਆਰ ਪ੍ਰੇਮਦਾਸ ਸਟੇਡੀਅਮ ’ਚ ਮੰਗਲਵਾਰ ਨੂੰ ਖੇਡੇ ਗਏ ਏਸ਼ੀਆ ਕੱਪ ਦੇ ਸੁਪਰ-4 ਮੁਕਾਬਲੇ ਦੌਰਾਨ ਭਾਰਤੀ ਗੇਂਦਬਾਜ਼ ਜਸਪ੍ਰੀਤ ਬੁਮਰਾਹ ਸ੍ਰੀਲੰਕਾ ਦੇ ਬੱਲੇਬਾਜ਼ ਪਥੁਮ ਨਿਸੰਕਾ ਨੂੰ ਆਊਟ ਕਰਨ ਦੀ ਖੁਸ਼ੀ ਮਨਾਉਂਦਾ ਹੋਇਆ। ਭਾਰਤ ਪਹਿਲੀ ਪਾਰੀ ’ਚ 213 ਦੌੜਾਂ ਬਣਾਉਣ ਮਗਰੋਂ ਸ੍ਰੀਲੰਕਾ ਨੂੰ 41 ਦੌੜਾਂ ਨਾਲ ਹਰਾ ਕੇ ਫਾਈਨਲ ’ਚ ਪਹੁੰਚ ਗਿਆ ਹੈ। -ਫੋਟੋ: ਏਐੱਨਆਈ
ਕੋਲੰਬੋ, 12 ਸਤੰਬਰ
ਭਾਰਤੀ ਕਪਤਾਨ ਰੋਹਿਤ ਸ਼ਰਮਾ ਇੱਕ ਰੋਜ਼ਾ ਕੌਮਾਂਤਰੀ ਕ੍ਰਿਕਟ ਵਿੱਚ 10 ਹਜ਼ਾਰ ਦੌੜਾਂ ਬਣਾਉਣ ਵਾਲਾ ਭਾਰਤ ਦਾ ਛੇਵਾਂ ਅਤੇ ਦੁਨੀਆ ਦਾ 15ਵਾਂ ਬੱਲੇਬਾਜ਼ ਬਣ ਗਿਆ ਹੈ।
Advertisement

ਉਸ ਨੇ ਅੱਜ ਸ੍ਰੀਲੰਕਾ ਖਿਲਾਫ ਏਸ਼ੀਆ ਕੱਪ ਦੇ ਸੁਪਰ-4 ਮੈਚ ’ਚ ਇਹ ਪ੍ਰਾਪਤੀ ਹਾਸਲ ਕੀਤੀ। ਉਹ ਤੇਜ਼ ਗੇਂਦਬਾਜ਼ ਕਾਸੁਨ ਰਜਿਤਾ ਦੀ ਗੇਂਦ ’ਤੇ ਉਸ ਦੇ ਸਿਰ ਉਪਰੋਂ ਛੱਕਾ ਜੜ ਕੇ ਇਸ ਮੁਕਾਮ ’ਤੇ ਪਹੁੰਚਿਆ। ਭਾਰਤ ਲਈ ਰੋਹਿਤ ਤੋਂ ਪਹਿਲਾਂ ਸਚਿਨ ਤੇਂਦੁਲਕਰ (18,426 ਦੌੜਾਂ), ਵਿਰਾਟ ਕੋਹਲੀ (13,024), ਸੌਰਵ ਗਾਂਗੁਲੀ (11,363), ਰਾਹੁਲ ਦ੍ਰਾਵਿੜ (10,889) ਅਤੇ ਮਹਿੰਦਰ ਸਿੰਘ ਧੋਨੀ (10,773) ਇੱਕ ਰੋਜ਼ਾ ਮੈਚਾਂ ਵਿੱਚ 10 ਹਜ਼ਾਰ ਤੋਂ ਵੱਧ ਦੌੜਾਂ ਬਣਾ ਚੁੱਕੇ ਹਨ। ਰੋਹਿਤ ਨੇ 241 ਪਾਰੀਆਂ ਵਿੱਚ ਇਹ ਪ੍ਰਾਪਤੀ ਹਾਸਲ ਕੀਤੀ। ਸਿਰਫ ਕੋਹਲੀ ਨੇ ਹੀ ਉਸ ਤੋਂ ਘੱਟ 205 ਪਾਰੀਆਂ ’ਚ 10 ਹਜ਼ਾਰ ਦੌੜਾਂ ਬਣਾਈਆਂ ਹਨ। -ਪੀਟੀਆਈ
Advertisement
Advertisement