ਰੋਹਨ-ਰੁਤਵਿਕਾ ਦੀ ਜੋੜੀ ਆਲ ਇੰਗਲੈਂਡ ਬੈਡਮਿੰਟਨ ਦੇ ਦੂਜੇ ਗੇੜ ’ਚ
04:38 AM Mar 13, 2025 IST
Advertisement
ਬਰਮਿੰਘਮ:
Advertisement
ਭਾਰਤ ਦੇ ਰੋਹਨ ਕਪੂਰ ਤੇ ਰੁਤਵਿਕਾ ਸ਼ਿਵਾਨੀ ਗਾਡੇ ਦੀ ਜੋੜੀ ਨੇ ਅੱਜ ਇੱਥੇ ਸਖ਼ਤ ਮੁਕਾਬਲੇ ਦੌਰਾਨ ਤਿੰਨ ਗੇਮਾਂ ’ਚ ਜਿੱਤ ਦਰਜ ਕਰਕੇ ਆਲ ਇੰਗਲੈਂਡ ਬੈਡਮਿੰਟਨ ਚੈਂਪੀਅਨਸ਼ਿਪ ਦੇ ਮਿਕਸਡ ਡਬਲਜ਼ ਮੁਕਾਬਲੇ ਦੇ ਦੂਜੇ ਗੇੜ ’ਚ ਥਾਂ ਬਣਾ ਲਈ ਹੈ। ਰੋਹਨ ਤੇ ਰੁਤਵਿਕਾ ਦੀ ਦੁਨੀਆ ਦੀ 40ਵੇਂ ਨੰਬਰ ਦੀ ਜੋੜੀ ਯੀ ਹੌਂਗ ਵੇਈ ਅਤੇ ਨਿਕੋਲ ਗੌਂਜ਼ਾਲੇਸ ਚੈਨ ਦੀ ਚੀਨੀ ਤਾਇਪੇ ਦੀ ਜੋੜੀ ਨੂੰ ਇੱਥੇ ਐਰੇਨਾ ਬਰਮਿੰਘਮ ਦੇ ਪਹਿਲੇ ਗੇੜ ਦੇ ਮੁਕਾਬਲੇ ’ਚ 21-10, 17-21, 24-22 ਨਾਲ ਹਰਾਇਆ। ਦੂਜੇ ਗੇੜ ਵਿੱਚ ਭਾਰਤੀ ਜੋੜੀ ਦਾ ਸਾਹਮਣਾ ਯੇਨ ਜ਼ੀ ਫੇਂਗ ਅਤੇ ਯਾ ਸ਼ਿਨ ਵੇਈ ਦੀ ਚੀਨ ਦੀ ਪੰਜਵਾਂ ਦਰਜਾ ਹਾਸਲ ਜੋੜੀ ਨਾਲ ਹੋਵੇਗਾ। ਲਕਸ਼ੈ ਸੇਨ ਤੇ ਮਾਲਵਿਕਾ ਪਹਿਲਾਂ ਹੀ ਕ੍ਰਮਵਾਰ ਪੁਰਸ਼ ਤੇ ਮਹਿਲਾ ਸਿੰਗਲਜ਼ ਦੇ ਦੂਜੇ ਗੇੜ ਅੰਦਰ ਦਾਖਲ ਹੋ ਚੁੱਕੇ ਹਨ। -ਪੀਟੀਆਈ
Advertisement
Advertisement
Advertisement