For the best experience, open
https://m.punjabitribuneonline.com
on your mobile browser.
Advertisement

ਸੱਭਿਆਚਾਰਕ ਰੰਗ ’ਚ ਰੰਗਿਆ ਰੋਬੋਮੇਨੀਆ ਮੇਲਾ

08:02 AM Mar 08, 2024 IST
ਸੱਭਿਆਚਾਰਕ ਰੰਗ ’ਚ ਰੰਗਿਆ ਰੋਬੋਮੇਨੀਆ ਮੇਲਾ
ਗੁਲਜ਼ਾਰ ਗਰੁੱਪ ’ਚ ਮੇਲੇ ਦੌਰਾਨ ਗਿੱਧਾ ਪਾਉਂਦੀਆਂ ਹੋਈਆਂ ਵਿਦਿਆਰਥਣਾਂ। -ਫੋਟੋ: ਓਬਰਾਏ
Advertisement

ਨਿੱਜੀ ਪੱਤਰ ਪ੍ਰੇਰਕ
ਖੰਨਾ, 7 ਮਾਰਚ
ਇਥੋਂ ਦੇ ਗੁਲਜ਼ਾਰ ਗਰੁੱਪ ਆਫ਼ ਇੰਸਟੀਚਿਊਟਸ ਵੱਲੋਂ ਮਨਾਏ ਜਾ ਰਹੇ ਰੋਬੋਮੇਨੀਆ-2024 ਦਾ ਤੀਜਾ ਦਿਨ ਰੰਗਾਰੰਗ ਪ੍ਰੋਗਰਾਮ ਅਤੇ ਤਕਨੀਕੀ ਪੇਸ਼ਕਾਰੀਆਂ ਦੇ ਨਾਂਅ ਰਿਹਾ। ਇਸ ਮੌਕੇ ਵਿਦਿਆਰਥੀਆਂ ਨੇ ਕਈ ਤਰ੍ਹਾਂ ਦੇ ਰੋਬੋਟ ਅਤੇ ਆਪ ਬਣਾਈਆਂ ਮਸ਼ੀਨਾਂ ਦਾ ਪ੍ਰਦਰਸ਼ਨ ਕੀਤਾ। ਇਸ ਤੋਂ ਇਲਾਵਾ ਗਰੁੱਪ ਡਾਂਸ, ਫੈਸ਼ਨ ਸ਼ੋਅ, ਪੰਜਾਬ ਦਾ ਲੋਕ ਨਾਚ ਗਿੱਧਾ, ਭੰਗੜਾ, ਮਲਵਈ ਗਿੱਧਾ ਆਦਿ ਪੇਸ਼ ਕਰਕੇ ਪੰਜਾਬ ਦੀਆਂ ਪੁਰਾਣੀਆਂ ਯਾਦਾਂ ਨੂੰ ਸਾਂਝਾ ਕੀਤਾ। ਇਸ ਮੌਕੇ ਬਿਜ਼ਨਸ ਆਈਡੀਆ ਮੁਕਾਬਲੇ ਵਿਚ ਗੁਲਜ਼ਾਰ ਕਾਲਜ ਨੇ ਪਹਿਲਾ, ਗੌਰਮਿੰਟ ਕਾਲਜ ਲੁਧਿਆਣਾ ਨੇ ਦੂਜਾ ਅਤੇ ਗੁਰੂ ਨਾਨਕ ਕਾਲਜ ਨੇ ਤੀਜਾ, ਫੇਸ ਪੇਂਟਿੰਗ ਵਿਚ ਗੁਰੂ ਨਾਨਕ ਕਾਲਜ ਲੁਧਿਆਣਾ ਨੇ ਪਹਿਲਾ, ਮਾਤਾ ਗੰਗਾ ਕਾਲਜ ਮੰਜੀ ਸਾਹਿਬ ਨੇ ਦੂਜਾ, ਐਂਡ ਮੈਡ ਸ਼ੋਅ ਵਿਚ ਗੁਰੂ ਨਾਨਕ ਕਾਲਜ ਨੇ ਪਹਿਲਾ, ਲੁਧਿਆਣਾ ਗਰੁੱਪ ਆਫ਼ ਕਾਲਜ ਨੇ ਦੂਜਾ, ਗੁਲਜ਼ਾਰ ਕਾਲਜ ਨੇ ਤੀਜਾ, ਬੈਸਟ ਆਫ ਵੇਸਟ ਵਿਚ ਗੁਰੂ ਨਾਨਕ ਕਾਲਜ ਲੁਧਿਆਣਾ ਨੇ ਪਹਿਲਾ, ਖਾਲਸਾ ਇੰਸਟੀਚਿਊਟਸ ਨੇ ਦੂਜਾ ਅਤੇ ਗੁਰੂ ਨਾਨਕ ਇੰਸਟੀਚਿਊਟ ਨੇ ਤੀਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਸਕਾਲਰ ਸਪਾਰਕ ਵਿਚ ਸੀਟੀ ਯੂਨੀਵਰਸਿਟੀ ਲੁਧਿਆਣਾ ਪਹਿਲੇ, ਪੀਸੀਟੀਈ ਕਾਲਜ ਲੁਧਿਆਣਾ ਦੂਜੇ, ਗੁਰੂ ਨਾਨਕ ਇੰਸਟੀਚਿਊਟ ਤੀਜੇ, ਡਬਿੇਟ ਵਿਚ ਸਾਈਨੀਡਿਕ ਬਿਜ਼ਨਸ ਸਕੂਲ ਪਹਿਲੇ, ਗੁਲਜ਼ਾਰ ਗਰੁੱਪ ਦੂਜੇ, ਗੌਰਮਿੰਟ ਕਾਲਜ ਲੁਧਿਆਣਾ ਤੀਜੇ, ਫੋਟੋਗ੍ਰਾਫ਼ੀ ਵਿਚ ਗੁਲਜ਼ਾਰ ਕਾਲਜ ਪਹਿਲੇ, ਲੁਧਿਆਣਾ ਗਰੁੱਪ ਆਫ ਕਾਲਜਿਜ਼ ਦੂਜੇ, ਗੁਰੂ ਨਾਨਕ ਇੰਸਟੀਚਿਊਟ ਤੀਜੇ ਸਥਾਨ ’ਤੇ ਰਿਹਾ।

Advertisement

Advertisement
Author Image

joginder kumar

View all posts

Advertisement
Advertisement
×