ਲੁੱਟ ਦੀਆਂ ਵਾਰਦਾਤਾਂ: ਹਥਿਆਰ ਦਿਖਾ ਕੇ ਕਈ ਜਣੇ ਲੁੱਟੇ
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 13 ਜੁਲਾਈ
ਵੱਖ ਵੱਖ ਥਾਵਾਂ ਤੋਂ ਨਾਮਲੂਮ ਵਿਅਕਤੀ ਹਥਿਆਰ ਦਿਖਾ ਕੇ ਰਾਹਗੀਰਾਂ ਤੋਂ ਸੋਨੇ ਦੀਆਂ ਵਾਲੀਆਂ, ਨਗਦੀ ਅਤੇ ਹੋਰ ਸਮਾਨ ਲੁੱਟ ਕੇ ਲੈ ਗਏ। ਥਾਣਾ ਸਦਰ ਦੀ ਪੁਲੀਸ ਨੂੰ ਕ੍ਰਿਸ਼ਨਾ ਨਗਰ ਵਾਸੀ ਅੰਜਲੀ ਰਤਨ ਨੇ ਦੱਸਿਆ ਹੈ ਕਿ ਉਹ ਧਾਂਦਰਾ ਵਿੱੱਚ ਐਕਟਿਵਾ ’ਤੇ ਸਕੂਲ ਜਾ ਰਹੀ ਸੀ ਤਾਂ ਬਸੰਤ ਐਵੀਨਿਊ ਤੋਂ ਦਾਣਾ ਮੰਡੀ ਵਾਲੀ ਪੱਕੀ ਸੜਕ ’ਤੇ ਮੋਟਰਸਾਈਕਲ ’ਤੇ ਤਿੰਨ ਲੜਕੇ ਆਏ ਤੇ ਦਾਹ ਲੋਹਾ ਦਿਖਾ ਕੇ ਵਾਲੀਆਂ ਖੋਹ ਕੇ ਲੈ ਗਏ।
ਥਾਣਾ ਡਿਵੀਜ਼ਨ ਨੰਬਰ 7 ਦੀ ਪੁਲੀਸ ਨੂੰ ਈਡਬਲਿਊਐੱਸ ਕਲੋਨੀ ਵਾਸੀ ਸੁਨੀਤਾ ਦੇਵੀ ਨੇ ਦੱਸਿਆ ਹੈ ਕਿ ਉਹ ਦੁਕਾਨ ’ਤੇ ਬੈਠੀ ਸੀ ਅਤੇ ਉਸ ਦੇ ਹੱਥ ਵਿੱਚ 15-16 ਹਜ਼ਾਰ ਰੁਪਏ ਸਨ। ਇਸ ਦੌਰਾਨ ਦੋ ਵਿਅਕਤੀ ਆਏ ਤੇ ਦਾਤਰ ਦਿਖਾ ਕੇ ਪੈਸੇ ਖੋਹ ਕੇ ਫਰਾਰ ਹੋ ਗਏ। ਥਾਣੇਦਾਰ ਗੁਰਮੀਤ ਸਿੰਘ ਨੇ ਦੱਸਿਆ ਹੈ ਕਿ ਦੌਰਾਨੇ ਤਫਤੀਸ਼ ਪੁਲੀਸ ਵੱਲੋਂ ਮੁਨੀਸ਼ ਯਾਦਵ ਉਰਫ਼ ਤਿਵਾੜੀ ਅਤੇ ਅਮਿਤ ਕੁਮਾਰ ਵਾਸੀ ਈਡਬਲਿਊਐਸ ਕਲੋਨੀ ਨੂੰ ਗ੍ਰਿਫ਼ਤਾਰ ਕਰਕੇ ਮੋਟਰਸਾਈਕਲ ਸਪਲੈਂਡਰ ਬਨਿਾਂ ਨੰਬਰੀ ਬਰਾਮਦ ਕੀਤਾ ਗਿਆ ਹੈ। ਇੱਕ ਹੋਰ ਮਾਮਲੇ ਵਿੱਚ ਥਾਣਾ ਡਿਵੀਜ਼ਨ ਨੰਬਰ 7 ਦੀ ਪੁਲੀਸ ਨੂੰ ਗੁਰੂ ਅਰਜਨ ਦੇਵ ਨਗਰ ਨੇੜੇ ਸਮਰਾਲਾ ਚੌਕ ਵਾਸੀ ਦੀਪਕ ਨੇ ਦੱਸਿਆ ਹੈ ਕਿ ਉਹ ਆਪਣੇ ਪਿਤਾ ਸਣੇ ਤਾਜਪੁਰ ਰੋਡ ਚੌਕ ਜੀਟੀਰੋਡ ਕੋਲ ਠੇਕੇ ਤੋਂ ਸ਼ਰਾਬ ਲੈਣ ਲਈ ਰੁਕੇ ਤਾਂ ਤਿੰਨ ਵਿਅਕਤੀਆਂ ਨੇ ਦਾਤ ਦਿਖਾ ਕੇ ਦੋਹਾਂ ਦੀ ਕੁੱਟਮਾਰ ਕੀਤੀ ਅਤੇ 1200 ਰੁਪਏ ਖੋਹ ਕੇ ਫ਼ਰਾਰ ਹੋ ਗਏ। ਥਾਣੇਦਾਰ ਜਗਦੀਸ਼ ਰਾਜ ਨੇ ਦੱਸਿਆ ਹੈ ਕਿ ਦੌਰਾਨੇ ਤਫ਼ਤੀਸ਼ ਸੋਨੂੰ ਪਟੇਲ ਵਾਸੀ ਦੌਲਤ ਕਲੋਨੀ ਅਤੇ ਗੌਤਮ ਕੁਮਾਰ ਵਾਸੀ ਖਾਨਾਬਦੋਸ਼ ਸਬਜ਼ੀ ਮੰਡੀ ਥਾਣਾ ਡਿਵੀਜ਼ਨ ਨੰਬਰ 3 ਨੂੰ ਗ੍ਰਿਫ਼ਤਾਰ ਕਰਕੇ 300 ਰੁਪਏ ਬਰਾਮਦ ਕੀਤੇ ਹਨ। ਉਨ੍ਹਾਂ ਦੇ ਤੀਜੇ ਸਾਥੀ ਬੱਬੀ ਵਾਸੀ ਮਾਧੋਪੁਰੀ ਦੀ ਭਾਲ ਕੀਤੀ ਜਾ ਰਹੀ ਹੈ। ਇੱਕ ਹੋਰ ਮਾਮਲੇ ਵਿੱਚ ਥਾਣਾ ਜਮਾਲਪੁਰ ਦੀ ਪੁਲੀਸ ਨੂੰ ਗਲੀ ਨੰਬਰ 8 ਰਾਮ ਨਗਰ ਭਾਮੀਆਂ ਕਲਾਂ ਵਾਸੀ ਦੀਪਕ ਕੁਮਾਰ ਨੇ ਦੱਸਿਆ ਹੈ ਕਿ ਭੈਣੀ ਕਲੋਨੀ ਭਾਮੀਆਂ ਕੋਲ ਮੋਟਰਸਾਈਕਲ ਸਪਲੈਂਡਰ ’ਤੇ ਤਿੰਨ ਨੌਜਵਾਨ ਆਏ ਤੇ ਦਾਤ ਨਾਲ ਵਾਰ ਕਰ ਕੇ ਉਸ ਦੀ ਜੇਬ ਵਿੱਚੋਂ 8 ਹਜ਼ਾਰ ਰੁਪਏ ਤੇ ਜ਼ਰੂਰੀ ਕਾਗਜ਼ਾ, ਪਿੱਠੂ ਬੈਗਹ ੈਲਮੇਟ ਅਤੇ ਸਕੂਟਰੀ ਦੀ ਚਾਬੀ ਖੋਹ ਕੇ ਫਰਾਰ ਹੋ ਗਏ।