For the best experience, open
https://m.punjabitribuneonline.com
on your mobile browser.
Advertisement

ਮੈਡੀਕਲ ਸਟੋਰ ਵਿੱਚ ਲੁੱਟ-ਖੋਹ

08:39 AM Aug 13, 2024 IST
ਮੈਡੀਕਲ ਸਟੋਰ ਵਿੱਚ ਲੁੱਟ ਖੋਹ
Advertisement

ਨਿੱਜੀ ਪੱਤਰ ਪ੍ਰੇਰਕ
ਡੇਰਾਬੱਸੀ, 12 ਅਗਸਤ
ਇਥੋਂ ਦੀ ਹੈਬਤਪੁਰ ਰੋਡ ’ਤੇ ਸਥਿਤ ਇਕ ਮੈਡੀਕਲ ਸਟੋਰ ਵਿੱਚ ਵੜ ਕੇ ਦੋ ਨਕਾਬਪੋਸ਼ ਹਥਿਆਰਬੰਦ ਲੁਟੇਰੇ ਮਾਲਕਣ ਦੇ ਗਲ ਵਿੱਚ ਪਾਈ ਸੋਨੇ ਦੀ ਚੇਨ ਅਤੇ ਕੜੇ ਖੋਹ ਕੇ ਫ਼ਰਾਰ ਹੋ ਗਏ। ਰੋਹਿਤ ਮਲਹੋਤਰਾ ਵਾਸੀ ਡੇਰਾਬੱਸੀ ਨੇ ਦੱਸਿਆ ਕਿ ਉਨ੍ਹਾਂ ਦੀ ਗੁਲਮੋਹਰ ਸਿਟੀ ਸੁਸਾਇਟੀ ਦੇ ਸਾਹਮਣੇ ਗ੍ਰੇਸ ਮੈਡੀਕਲ ਸਟੋਰ ਦੇ ਨਾਂ ਤੋਂ ਦੁਕਾਨ ਹੈ। ਦੁਕਾਨ ’ਤੇ ਉਸਦੀ ਪਤਨੀ ਬੈਠਦੀ ਹੈ। ਉਸ ਨੇ ਦੱਸਿਆ ਕਿ ਅੱਜ ਦੁਪਹਿਰ ਢਾਈ ਵਜੇ ਦੇ ਕਰੀਬ ਮੋਟਰਸਾਈਕਲ ’ਤੇ ਦੋ ਨਕਾਬਪੋਸ਼ ਲੁਟੇਰੇ ਆਏ ਅਤੇ ਉਸ ਦੀ ਪਤਨੀ ਦੇ ਗਲ ਵਿੱਚ ਪਾਈ ਸੋਨੇ ਦੀ ਚੇਨ, ਅੰਗੂਠੀ ਅਤੇ ਦੋ ਸੋਨੇ ਦੇ ਕੜੇ ਖੋਹ ਕੇ ਲੈ ਗਏ। ਥਾਣਾ ਮੁਖੀ ਮਨਦੀਪ ਸਿੰਘ ਨੇ ਕਿਹਾ ਕਿ ਸੂਚਨਾ ਮਿਲਣ ਮਗਰੋਂ ਮੌਕੇ ਦਾ ਦੌਰਾ ਕਰ ਕੇ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਲਦੀ ਹੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

Advertisement

Advertisement
Advertisement
Author Image

sukhwinder singh

View all posts

Advertisement