ਲਹਿਰਾਗਾਗਾ ਦੇ ਤਹਿਸੀਲ ਦਫ਼ਤਰ ਦੇ ਸੇਵਾਦਾਰ ਤੋਂ ਲੁੱਟ-ਖੋਹ
07:03 AM Oct 04, 2024 IST
Advertisement
ਪੱਤਰ ਪ੍ਰੇਰਕ
ਲਹਿਰਾਗਾਗਾ, 3 ਅਕਤੂਬਰ
ਸਦਰ ਪੁਲੀਸ ਨੇ ਤਹਿਸੀਲਦਾਰ ਦਫ਼ਤਰ ਲਹਿਰਾਗਾਗਾ ਵਿੱਚ ਬਤੌਰ ਸੇਵਾਦਾਰ ਨੌਕਰੀ ਕਰਦੇ ਹਰਦੀਪ ਸ਼ਰਮਾ ਨਾਲ ਵਾਪਰੀ ਲੁੱਟ-ਖੋਹ ਦੀ ਘਟਨਾ ਸਬੰਧੀ ਉਨ੍ਹਾਂ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ’ਤੇ ਕੇਸ ਦਰਜ ਕੀਤਾ ਹੈ। ਉਸ ਨੇ ਦੱਸਿਆ ਕਿ ਉਹ ਇੱਕ ਅਕਤੂਬਰ ਨੂੰ ਸ਼ਾਮ ਕਰੀਬ 8.15 ਵਜੇ ਆਪਣੀ ਡਿਊਟੀ ਤੋਂ ਬਾਅਦ ਮੋਟਰਸਾਈਕਲ ’ਤੇ ਆਪਣੇ ਪਿੰਡ ਬਰੇਟਾ ਜਾ ਰਿਹਾ ਸੀ ਕਿ ਜਦੋਂ ਉਹ ਪਿੰਡ ਜਵਾਹਰਵਾਲਾ ਨੇੜੇ ਸ਼ੈਲਰ ਤੋਂ ਕੁੱਝ ਅੱਗੇ ਪੁੱਜਾ ਤਾਂ ਤਿੰਨ ਅਣਪਛਾਤੇ ਨੌਜਵਾਨਾਂ ਨੇ ਆਪਣੇ ਮੋਟਰਸਾਈਕਲ ਲਿਆ ਕੇ ਉਸ ਦੇ ਅੱਗੇ ਲਾ ਕੇ ਰੋਕ ਲਿਆ ਤੇ ਉਸ ਦਾ ਬੈਗ ਜਿਸ ਵਿੱਚ ਦਫ਼ਤਰ ਤਹਿਸੀਲਦਾਰ ਲਹਿਰਾਗਾਗਾ ਦੇ ਇੰਤਕਾਲਾਂ ਦੀ ਫ਼ੀਸ 25600 ਰੁਪਏ ਅਤੇ ਕੁੱਝ ਸਰਕਾਰੀ ਕਾਗਜ਼ਾਤ, ਡਾਕ ਬਹੀ ਤੇ ਸੰਮਨ ਸੀ ਤੇ ਉਸ ਦਾ ਮੋਬਾਈਲ ਤੇ ਪਰਸ ਖੋਹ ਕੇ ਫ਼ਰਾਰ ਹੋ ਗਏ। ਥਾਣਾ ਸਦਰ ਪੁਲੀਸ ਦੇ ਇੰਸਪੈਕਟਰ ਵਿਨੋਦ ਕੁਮਾਰ ਨੇ ਹਰਦੀਪ ਸ਼ਰਮਾ ਦੇ ਬਿਆਨਾਂ ਦੇ ’ਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Advertisement
Advertisement
Advertisement