For the best experience, open
https://m.punjabitribuneonline.com
on your mobile browser.
Advertisement

ਲੁੱਟ ਦਾ ਮਾਮਲਾ: ਮੁਲਜ਼ਮਾਂ ਨੇ 12 ਦਿਨ ਕੀਤੀ ਸੀ ਸਾਬਕਾ ਕਰਨਲ ਦੇ ਘਰ ਦੀ ਰੇਕੀ

07:46 AM Mar 10, 2024 IST
ਲੁੱਟ ਦਾ ਮਾਮਲਾ  ਮੁਲਜ਼ਮਾਂ ਨੇ 12 ਦਿਨ ਕੀਤੀ ਸੀ ਸਾਬਕਾ ਕਰਨਲ ਦੇ ਘਰ ਦੀ ਰੇਕੀ
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।
Advertisement

ਪੱਤਰ ਪ੍ਰੇਰਕ
ਪੰਚਕੂਲਾ, 9 ਮਾਰਚ
ਪੰਚਕੂਲਾ ਦੇ ਸੈਕਟਰ-2 ਵਿੱਚ ਕਤਲ ਅਤੇ ਲੁੱਟ-ਖੋਹ ਦੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾਂ ਤਿੰਨਾਂ ਮੁਲਜ਼ਮਾਂ ਨੇ ਪਹਿਲਾਂ 12 ਦਿਨਾਂ ਤੱਕ ਕਰਨਲ ਦੇ ਘਰ ਦੀ ਰੇਕੀ ਕੀਤੀ ਸੀ। ਇਸ ਦੌਰਾਨ ਉਨ੍ਹਾਂ ਨੇ ਘਰ ਦੇ ਅੰਦਰ ਹਰੇਕ ਵਿਅਕਤੀ ਕਦੋਂ ਅਤੇ ਕਿੱਥੇ ਆਉਂਦਾ ਹੈ, ਇਸ ਦਾ ਪਤਾ ਲਗਾਉਣਾ ਸ਼ੁਰੂ ਕਰ ਦਿੱਤਾ। ਪੁਲੀਸ ਅਨੁਸਾਰ ਲੁੱਟ-ਖੋਹ ਅਤੇ ਕਤਲ ਦੀ ਵਾਰਦਾਤ ਵਾਲੇ ਦਿਨ ਮੁਲਜ਼ਮਾਂ ਨੇ ਦੁਪਹਿਰ 12 ਵਜੇ ਦੇ ਕਰੀਬ ਘਰ ਦੀ ਲੰਬੀ ਰੇਕੀ ਕੀਤੀ। ਇਸ ਤੋਂ ਬਾਅਦ ਦੁਪਹਿਰ ਨੂੰ ਤਿੰਨੋਂ ਵਿਅਕਤੀਆਂ ਨੇ ਘਰ ’ਚ ਦਾਖਲ ਹੋ ਕੇ ਲੁੱਟ-ਖੋਹ ਅਤੇ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਧੀ ਨੂੰ ਲੱਗਾ ਕਿ ਉਹ ਆਪਣੀ ਮਾਂ ਨੂੰ ਬਚਾ ਸਕਦੀ ਸੀ। ਇਸ ਲਈ ਉਹ ਪਹਿਲਾਂ ਆਪਣੀ ਮਾਂ ਨੂੰ ਹਸਪਤਾਲ ਲੈ ਗਈ ਪਰ ਗੰਭੀਰ ਸੱਟਾਂ ਲੱਗਣ ਕਾਰਨ ਅਤੇ ਬਜ਼ੁਰਗ ਹੋਣ ਕਾਰਨ ਉਸਦੀ ਮਾਂ ਦੀ ਮੌਤ ਹੋ ਗਈ। ਬੁੱਧਵਾਰ ਦੁਪਹਿਰ 1 ਵਜੇ ਦੇ ਕਰੀਬ ਤਿੰਨ ਮੁਲਜ਼ਮ ਸੈਕਟਰ-2 ਦੇ ਮਕਾਨ ਨੰਬਰ 164 ’ਚ ਦਾਖਲ ਹੋਏ ਅਤੇ ਲੁੱਟ-ਖੋਹ ਦਾ ਵਿਰੋਧ ਕਰਨ ’ਤੇ ਸੇਵਾਮੁਕਤ ਕਰਨਲ ਆਰ ਕੇ ਸ਼ਰਮਾ ਅਤੇ ਉਨ੍ਹਾਂ ਦੀ ਪਤਨੀ ਸੁਸ਼ੀਲਾ ਦਾ ਚਾਕੂ ਨਾਲ ਗਲਾ ਵੱਢ ਦਿੱਤਾ। ਉਨ੍ਹਾਂ ਦੀ ਨੌਕਰਾਣੀ ਰਾਮਾਮੂਰਤੀ ਦੇ ਸਿਰ ’ਤੇ ਤੇਜ਼ਧਾਰ ਹਥਿਆਰ ਨਾਲ ਵਾਰ ਕਰ ਕੇ ਉਸ ਨੂੰ ਜ਼ਖਮੀ ਕਰ ਦਿੱਤਾ ਗਿਆ।

Advertisement

Advertisement
Author Image

Advertisement
Advertisement
×