ਵਾਈਨ ਸ਼ਾਪ ’ਚ ਲੁੱਟ
09:12 AM Oct 30, 2023 IST
Advertisement
ਪੱਤਰ ਪ੍ਰੇਰਕ
ਜਲੰਧਰ, 29 ਅਕਤੂਬਰ
ਇੱਥੋਂ ਦੀ 66 ਫੁੱਟ ਰੋਡ ਨੇੜੇ ਦੋ ਲੁਟੇਰਿਆਂ ਨੇ ਬੰਦੂਕ ਦੀ ਨੋਕ ’ਤੇ ਕਰੀਬ 1.37 ਲੱਖ ਰੁਪਏ ਲੁੱਟ ਲਏ। ਇਸ ਮਾਮਲੇ ਵਿੱਚ ਥਾਣਾ ਡਿਵੀਜ਼ਨ ਨੰਬਰ-7 ਦੀ ਪੁਲੀਸ ਨੇ ਵਾਈਨ ਸ਼ਾਪ ਵਿੱਚ ਲੱਗੇ ਸੀਸੀਟੀਵੀ ਫੁਟੇਜ ਕਬਜ਼ੇ ਵਿੱਚ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲੀਸ ਨੇ ਅਣਪਛਾਤੇ ਕਥਿਤ ਦੋਸ਼ੀਆਂ ਖਿਲਾਫ਼ ਕੇਸ ਦਰਜ ਕਰ ਲਿਆ ਹੈ। ਵਾਈਨ ਸ਼ਾਪ ’ਤੇ ਕੰਮ ਕਰਦੇ ਰਾਜ ਕੁਮਾਰ ਨੇ ਦੱਸਿਆ ਕਿ ਉਹ ਬੀਤੀ ਰਾਤ ਵਾਈਨ ਸ਼ਾਪ ’ਤੇ ਮੌਜੂਦ ਸੀ। ਇਸ ਦੌਰਾਨ ਦੋ ਲੁਟੇਰੇ ਬਾਈਕ ’ਤੇ ਆਏ। ਉਨ੍ਹਾਂ ਪਿਸਤੌਲ ਕੱਢ ਕੇ ਉਸ ਨੂੰ ਡਰਾ ਦਿੱਤਾ। ਲੁਟੇਰੇ ਬੈਗ ਵਿੱਚ ਰੱਖੇ ਕਰੀਬ 1.37 ਲੱਖ ਰੁਪਏ ਲੈ ਕੇ ਫ਼ਰਾਰ ਹੋ ਗਏ। ਏਐੱਸਆਈ ਸੁਖਦੇਵ ਸਿੰਘ ਨੇ ਦੱਸਿਆ ਕਿ ਉਹ ਜਾਂਚ ਲਈ ਮੌਕੇ ’ਤੇ ਪਹੁੰਚੇ। ਫਿਲਹਾਲ, ਸੀਸੀਟੀਵੀ ਦੇ ਆਧਾਰ ’ਤੇ ਕਥਿਤ ਦੋਸ਼ੀਆਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹੁਣ ਤੱਕ ਦੀ ਜਾਂਚ ’ਚ ਇਹ ਗੱਲ ਸਾਹਮਣੇ ਆਈ ਹੈ ਕਿ ਉਕਤ ਕਥਿਤ ਦੋਸ਼ੀ ਚੋਰੀ ਤੋਂ ਬਾਅਦ 66 ਫੁੱਟ ਰੋਡ ਨੇੜੇ ਮੁੜ ਨਜ਼ਰ ਆਏ।
Advertisement
Advertisement
Advertisement