For the best experience, open
https://m.punjabitribuneonline.com
on your mobile browser.
Advertisement

ਲੁਟੇਰਿਆਂ ਨੇ ਡੀਐੱਸਪੀ ਦੇ ਪੁੱਤਰ ਦੀ ਕਾਰ ਖੋਹੀ

06:12 AM Jun 19, 2024 IST
ਲੁਟੇਰਿਆਂ ਨੇ ਡੀਐੱਸਪੀ ਦੇ ਪੁੱਤਰ ਦੀ ਕਾਰ ਖੋਹੀ
Advertisement

ਨਿੱਜੀ ਪੱਤਰ ਪ੍ਰੇਰਕ
ਜ਼ੀਰਕਪੁਰ, 18 ਜੂਨ
ਇਥੋਂ ਦੀ ਪਟਿਆਲਾ ਸੜਕ ’ਤੇ ਸਥਿਤ ਫੈਡਰਲ ਬੈਂਕ ਦੇ ਸਾਹਮਣੇ ਤੋਂ ਲੁੱਟੇਰੇ ਇੱਕ ਵਿਅਕਤੀ ਦੀ ਕਾਰ ਖੋਹ ਕੇ ਫ਼ਰਾਰ ਹੋ ਗਏ। ਪੁਲੀਸ ਨੇ ਅਣਪਛਾਤੇ ਲੁਟੇਰਿਆਂ ਖ਼ਿਲਾਫ਼ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਪ੍ਰਮੋਦ ਕੁਮਾਰ ਵਾਸੀ ਸੈਕਟਰ 20 ਪੰਚਕੂਲਾ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਰਾਤ ਕਰੀਬ ਪੌਣੇ 12 ਵਜੇ ਪਟਿਆਲਾ ਰੋਡ ’ਤੇ ਫੈਡਰਲ ਬੈਂਕ ਕੋਲ ਦੋ ਲੁਟੇਰੇ ਆਏ, ਜਿਨ੍ਹਾਂ ਨੇ ਆਉਂਦੇ ਹੀ ਉਸਦੀ ਕਾਰ ਨੂੰ ਆਪਣੀ ਦੱਸਦੇ ਹੋਏ ਝਗੜਾ ਸ਼ੁਰੂ ਕਰ ਦਿੱਤਾ। ਜ਼ਬਰਦਸਤੀ ਉਸਦੀ ਗੱਡੀ ਖੋਹ ਕੇ ਪਟਿਆਲਾ ਵਾਲੇ ਪਾਸੇ ਫ਼ਰਾਰ ਹੋ ਗਏ। ਜਦਕਿ ਦੂਜਾ ਜ਼ੀਰਕਪੁਰ ਵਾਲੇ ਪਾਸੇ ਪੈਦਲ ਪੀ ਭੱਜ ਗਿਆ। ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸਦਾ ਪਿਤਾ ਹਰਿਆਣਾ ਪੁਲੀਸ ਵਿੱਚ ਬਤੌਰ ਡੀਐੱਸਪੀ ਤਾਇਨਾਤ ਹਨ।

Advertisement

Advertisement
Advertisement
Author Image

joginder kumar

View all posts

Advertisement