For the best experience, open
https://m.punjabitribuneonline.com
on your mobile browser.
Advertisement

ਫਗਵਾੜਾ ਵਿੱਚ ਲੁਟੇਰਿਆਂ ਨੇ ਮਨੀਚੇਂਜਰ ਪਾਸੋਂ ਨਕਦੀ ਖੋਹੀ

06:56 AM Mar 14, 2024 IST
ਫਗਵਾੜਾ ਵਿੱਚ ਲੁਟੇਰਿਆਂ ਨੇ ਮਨੀਚੇਂਜਰ ਪਾਸੋਂ ਨਕਦੀ ਖੋਹੀ
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।
Advertisement

ਪੱਤਰ ਪ੍ਰੇਰਕ
ਫਗਵਾੜਾ, 13 ਮਾਰਚ
ਹਦੀਆਬਾਦ ਇਲਾਕੇ ’ਚ ਲੁਟੇਰਿਆਂ ਨੇ ਇੱਕ ਮਨੀਚੇਂਜਰ ਨੂੰ ਨਿਸ਼ਾਨਾ ਬਣਾ ਕੇ ਪਿਸਤੌਲ ਦਿਖਾ ਕੇ ਦੋ ਲੱਖ ਰੁਪਏ ਤੋਂ ਵੱਧ ਦੀ ਰਾਸ਼ੀ ਲੁੱਟ ਲਈ। ਪੀੜਤ ਸੰਜੀਵ ਕੁਮਾਰ ਨੇ ਦੱਸਿਆ ਕਿ ਉਹ ਆਪਣੀ ਦੁਕਾਨ ਐੱਮ.ਐੱਡ.ਆਰ ਇੰਟਰਪ੍ਰਾਇਜਜ਼ ਦੇ ਅੰਦਰ ਬੈਠਾ ਸੀ ਤਾਂ ਦੋ ਲੁਟੇਰੇ ਉਸਦੀ ਦੁਕਾਨ ’ਤੇ ਆਏ ਜਿਸ ’ਚੋਂ ਇੱਕ ਉਸਦਾ ਕਾਊਂਟਰ ਟੱਪ ਕੇ ਆ ਗਿਆ ਤੇ ਦੂਸਰੇ ਨੇ ਬਾਹਰੋਂ ਪਿਸਤੌਲ ਤਾਣ ਲਈ ਤੇ ਉਸਦੇ ਦਰਾਜ ’ਚ ਪਈ ਦੋ ਲੱਖ ਰੁਪਏ ਤੋਂ ਵੱਧ ਦੀ ਰਾਸ਼ੀ ਲੈ ਕੇ ਫ਼ਰਾਰ ਹੋ ਗਏ ਪਰ ਉਸਨੇ ਲੁਟੇਰਿਆਂ ਦਾ ਪਿੱਛਾ ਵੀ ਕੀਤਾ। ਇਸ ਉਪਰੰਤ ਪੁਲੀਸ ਨੂੰ ਸੂਚਨਾ ਦਿੱਤੀ ਗਈ। ਐੱਸਐੱਚਓ ਸਤਨਾਮਪੁਰਾ ਗੌਰਵ ਧੀਰ ਨੇ ਦੱਸਿਆ ਕਿ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਜਲਦੀ ਹੀ ਲੁਟੇਰੇ ਕਾਬੂ ਕਰਨ ਦਾ ਦਾਅਵਾ ਕੀਤਾ।

Advertisement

Advertisement
Author Image

sukhwinder singh

View all posts

Advertisement
Advertisement
×