ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਨਿਹਾਲ ਸਿੰਘ ਵਾਲਾ ’ਚ ਲੁਟੇਰਿਆਂ ਨੇ ਹਲਵਾਈ ਨੂੰ ਮਾਰੀ ਗੋਲੀ

07:19 AM Aug 07, 2024 IST

ਮਹਿੰਦਰ ਸਿੰਘ ਰੱਤੀਆਂ
ਮੋਗਾ, 6 ਅਗਸਤ
ਨਿਹਾਲ ਸਿੰਘ ਵਾਲਾ ਖੇਤਰ ਵਿੱਚ ਲੁਟੇਰਿਆਂ ਨੇ ਦੋ ਵਾਰਦਾਤਾਂ ਨੂੰ ਅੰਜਾਮ ਦਿੱਤਾ। ਪਿੰਡ ਰਣੀਆਂ ਵਿਚ ਕਰੀਬ ਡੇਢ ਦਰਜਨ ਲੁਟੇਰਿਆਂ ਨੇ ਸੇਵਾਦਾਰਾਂ ਨੂੰ ਬੰਦੀ ਬਣਾ ਕੇ ਡੇਰੇ ਵਿਚੋਂ ਨਕਦੀ ਲੁੱਟੀ ਤੇ ਨਿਹਾਲ ਸਿੰਘ ਵਾਲਾ ਸ਼ਹਿਰ ਵਿੱਚ ਹਲਵਾਈ ਦੇ ਘਰ ਦਾਖ਼ਲ ਹੋਣ ਲਈ ਗੇਟ ਦੀ ਭੰਨ੍ਹ-ਤੋੜ ਕੀਤੀ ਤੇ ਹਲਵਾਈ ਨੂੰ ਗੋਲੀ ਮਾਰ ਕੇ ਫ਼ਰਾਰ ਹੋ ਗਏ। ਪੁਲੀਸ ਲੁਟੇਰਿਆਂ ਤੱਕ ਪੁੱਜਣ ਲਈ ਸੀਸੀਟੀਵੀ ਕੈਮਰੇ ਘੋਖ ਰਹੀ ਹੈ। ਥਾਣਾ ਨਿਹਾਲ ਸਿੰਘ ਵਾਲਾ ਮੁਖੀ ਅਮਰਜੀਤ ਸਿੰਘ ਨੇ ਹਲਵਾਈ ਦਾ ਕੰਮ ਕਰਦੇ ਬਾਹਰੀ ਰਾਜ ਦੇ ਪਰਵਾਸੀ ਬ੍ਰਿਜ ਦੇ ਘਰ ਭੰਨਤੋੜ ਤੇ ਗੋਲੀ ਚਲਾਉਣ ਦੀ ਵਾਰਦਾਤ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ ਕਿ ਮਾਮਲੇ ਦੀ ਤਫ਼ਤੀਸ਼ ਅਤੇ ਪੀੜਤ ਦਾ ਬਿਆਨ ਲਿਖ ਕੇ ਕਾਰਵਾਈ ਕੀਤੀ ਜਾ ਰਹੀ ਹੈ। ਹਲਵਾਈ ਮੁਤਾਬਕ ਉਸਦੇ ਘਰ ਕਰੀਬ ਡੇਢ ਦਰਜਨ ਲੁਟੇਰਿਆਂ ਨੇ ਲੰਘੀ ਦੇਰ ਰਾਤ ਨੂੰ ਧਾਵਾ ਬੋਲ ਦਿੱਤਾ। ਉਸ ਦੇ ਘਰ ਦੇ ਗੇਟ ਦੀ ਭੰਨ੍ਹ-ਤੋੜ ਕੀਤੀ ਅਤੇ ਉਸ ਨੂੰ ਗੋਲੀ ਮਾਰ ਕੇ ਫ਼ਰਾਰ ਹੋ ਗਏ। ਇਥੇ ਲੰਘੀ ਰਾਤ ਪਿੰਡ ਰਣੀਆਂ ਵਿੱਚ ਡੇਰਾ ਬਾਬਾ ਰਾਜਾ ਰਾਮ ਸੈਣ ਜੀ ਦੇ ਡੇਰੇ ਵਿਚ ਕਰੀਬ ਡੇਢ ਦਰਜਨ ਲੁਟੇਰਿਆਂ ਨੇ ਧਾਵਾ ਬੋਲ ਦਿੱਤਾ। ਉਥੇ ਮੌਜੂਦ ਸੇਵਾਦਾਰਾਂ ਨੂੰ ਬੰਦ ਬਣਾ ਲਿਆ ਗਿਆ। ਲੁਟੇਰਿਆਂ ਨੇ ਡੇਰੇ ਦੀ ਫਰੋਲਾ ਫ਼ਰਾਲੀ ਕੀਤੀ ਅਤੇ ਕਰੀਬ 30 ਹਜ਼ਾਰ ਰੁਪਏ ਨਕਦੀ ਲੈ ਕੇ ਫ਼ਰਾਰ ਹੋ ਗਏ। ਥਾਣਾ ਬੱਧਨੀ ਕਲਾਂ ਮੁਖੀ ਇੰਸਪੈਕਟਰ ਗੁਰਮੇਲ ਸਿੰਘ ਨੇ ਕਿਹਾ ਕਿ ਡੇਰੇ ਦੇ ਸੇਵਾਦਾਰ ਬਲਜੀਤ ਸਿੰਘ ਦੇ ਬਿਆਨ ਉੱਤੇ ਕੇਸ ਦਰਜ ਕਰ ਲਿਆ ਗਿਆ ਹੈ।

Advertisement

Advertisement