ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਮਨੀ ਟਰਾਂਸਫਰ ਦਫ਼ਤਰ ’ਚ ਵੜੇ ਲੁਟੇਰੇ, ਲੁੱਟ ਦੀ ਕੋਸ਼ਿਸ਼ ਨਾਕਾਮ

07:44 AM Sep 12, 2024 IST

ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 11 ਸਤੰਬਰ
ਇੱਥੇ ਸਮਰਾਲਾ ਚੌਕ ਨੇੜੇ ਸਥਿਤ ਵੈਸਟਰਨ ਯੂਨੀਅਨ ਮਨੀ ਟਰਾਂਸਫਰ ਦੇ ਦਫ਼ਤਰ ’ਚ ਤਿੰਨ ਲੁਟੇਰੇ ਦਾਖਲ ਹੋਏ ਅਤੇ ਲੁੱਟ ਦੀ ਨਾਕਾਮ ਕੋਸ਼ਿਸ਼ ਕੀਤੀ। ਹੈਰਾਨੀ ਦੀ ਗੱਲ ਇਹ ਹੈ ਕਿ ਲੁਟੇਰੇ ਦਿਨ-ਦਿਹਾੜੇ ਦਫ਼ਤਰ ਵਿੱਚ ਉਸ ਸਮੇਂ ਦਾਖਲ ਹੋਏ ਜਦੋਂ ਦੁਪਹਿਰ ਦੇ ਖਾਣੇ ਦਾ ਸਮਾਂ ਚੱਲ ਰਿਹਾ ਸੀ। ਸਟਾਫ਼ ਦੂਜੇ ਦਫ਼ਤਰ ਵਿੱਚ ਬੈਠ ਕੇ ਖਾਣਾ ਖਾ ਰਿਹਾ ਸੀ, ਜਦੋਂਕਿ ਮਾਲਕ ਤਰੁਣ ਸਰਦਾਨਾ ਆਪਣੀ ਮਾਂ ਨਾਲ ਬੈਠਾ ਸੀ।
ਜਦੋਂ ਤਰੁਣ ਨੇ ਨਕਾਬਪੋਸ਼ ਲੁਟੇਰਿਆਂ ਨੂੰ ਆਪਣੇ ਰੁਮਾਲ ਹੇਠ ਕਰਨ ਲਈ ਕਿਹਾ ਤਾਂ ਉਨ੍ਹਾਂ ਨੇ ਅਚਾਨਕ ਹਥਿਆਰ ਕੱਢ ਲਏ ਅਤੇ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਬਾਹਰੋਂ ਆਈ ਨੌਕਰਾਣੀ ਨੇ ਲੁਟੇਰਿਆਂ ਨੂੰ ਦੇਖਿਆ ਅਤੇ ਬਾਹਰ ਭੱਜ ਕੇ ਰੋਲ੍ਹਾ ਪਾ ਦਿੱਤਾ ਜਿਸ ਤੋਂ ਬਾਅਦ ਲੋਕਾਂ ਨੂੰ ਇਕੱਠੇ ਹੁੰਦੇ ਦੇਖ ਕੇ ਲੁਟੇਰੇ ਫ਼ਰਾਰ ਹੋ ਗਏ। ਇਹ ਸਾਰੀ ਘਟਨਾ ਉੱਥੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਜਦੋਂ ਲੋਕ ਲੁਟੇਰਿਆਂ ਦੇ ਪਿੱਛੇ ਭੱਜੇ ਤਾਂ ਮੁਲਜ਼ਮ ਐਕਟਿਵਾ ਲੈ ਕੇ ਫ਼ਰਾਰ ਹੋ ਗਏ। ਸੂਚਨਾ ਮਿਲਦੇ ਹੀ ਥਾਣਾ ਮੋਤੀ ਨਗਰ ਦੀ ਪੁਲੀਸ ਮੌਕੇ ’ਤੇ ਪਹੁੰਚੀ। ਪੁਲੀਸ ਨੇ ਫੁਟੇਜ ਨੂੰ ਕਬਜ਼ੇ ’ਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਵੈਸਟਰਨ ਯੂਨੀਅਨ ਮਨੀ ਟਰਾਂਸਫਰ ਦੇ ਮਾਲਕ ਤਰੁਣ ਸਰਦਾਨਾ ਨੇ ਦੱਸਿਆ ਕਿ ਬੀਤੇ ਦਿਨ ਉਹ ਆਪਣੀ ਮਾਂ ਨਾਲ ਦੁਕਾਨ ’ਤੇ ਬੈਠਾ ਸੀ। ਐਕਟਿਵਾ ’ਤੇ ਸਵਾਰ ਤਿੰਨ ਅਣਪਛਾਤੇ ਵਿਅਕਤੀ ਦੁਕਾਨ ’ਚ ਦਾਖ਼ਲ ਹੋਏ। ਲੁਟੇਰਿਆਂ ਨੂੰ ਦੇਖਦੇ ਹੀ ਉਸ ਨੇ ਆਪਣੀ ਮਾਂ ਨੂੰ ਜਾਣਕਾਰੀ ਦਿੱਤੀ। ਦੋਵਾਂ ਨੇ ਆਪਣੇ ਕੈਬਿਨ ਨੂੰ ਅੰਦਰੋਂ ਬੰਦ ਕਰ ਲਿਆ। ਉਸ ਨੇ ਲੁਟੇਰਿਆਂ ਨੂੰ ਮੂੰਹ ਤੋਂ ਰੁਮਾਲ ਉਤਾਰਨ ਲਈ ਕਿਹਾ। ਇਸ ਦੌਰਾਨ ਗੁੱਸੇ ’ਚ ਆਏ ਲੁਟੇਰਿਆਂ ਨੇ ਤੇਜ਼ਧਾਰ ਹਥਿਆਰ ਲੈ ਕੇ ਸਾਰਿਆਂ ਨੂੰ ਚੁੱਪ ਰਹਿਣ ਦੀ ਧਮਕੀ ਦਿੱਤੀ। ਤਰੁਣ ਨੇ ਕਿਹਾ ਕਿ ਉਨ੍ਹਾਂ ਲੋਕਾਂ ਨੇ ਕਾਫੀ ਹੰਗਾਮਾ ਕੀਤਾ।
ਜਿਵੇਂ ਹੀ ਉਸ ਦੀ ਮਹਿਲਾ ਮੁਲਾਜ਼ਮ ਦੁਕਾਨ ’ਚ ਦਾਖਲ ਹੋਣ ਲੱਗੀ ਤਾਂ ਉਸ ਨੇ ਦੇਖ ਕੇ ਰੌਲਾ ਪਾ ਦਿੱਤਾ। ਰੌਲਾ ਪੈਣ ’ਤੇ ਬਾਕੀ ਦਾ ਸਟਾਫ਼ ਵੀ ਇਕੱਠਾ ਹੋਣ ਲੱਗਾ ਤਾਂ ਲੁਟੇਰੇ ਮੌਕੇ ਤੋਂ ਫ਼ਰਾਰ ਹੋ ਗਏ। ਮੋਤੀ ਨਗਰ ਥਾਣੇ ਦੇ ਐੱਸਐੱਚਓ ਇੰਸਪੈਕਟਰ ਵਰਿੰਦਰ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਅਣਪਛਾਤੇ ਲੁਟੇਰਿਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਸੀਸੀਟੀਵੀ ਕੈਮਰੇ ਦੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ। ਜਲਦ ਹੀ ਕਥਿਤ ਦੋਸ਼ੀਆਂ ਦਾ ਪਤਾ ਲਾ ਲਿਆ ਜਾਵੇਗਾ।

Advertisement

Advertisement