For the best experience, open
https://m.punjabitribuneonline.com
on your mobile browser.
Advertisement

ਮੈਡੀਕਲ ਸਟੋਰ ਤੋਂ ਲੁੱਟ ਕਰਨ ਵਾਲੇ ਕਾਬੂ

12:07 PM Sep 18, 2024 IST
ਮੈਡੀਕਲ ਸਟੋਰ ਤੋਂ ਲੁੱਟ ਕਰਨ ਵਾਲੇ ਕਾਬੂ
Advertisement

ਪੱਤਰ ਪ੍ਰੇਰਕ
ਫਗਵਾੜਾ, 17 ਸਤੰਬਰ
ਇੱਥੋਂ ਦੇ ਹਰਗੋਬਿੰਦ ਨਗਰ ਵਿੱਚ ਸਥਿਤ ਮੈਡੀਕਲ ਸਟੋਰ ਤੋਂ ਲੁੱਟ ਕਰਨ ਵਾਲੇ ਦੋ ਨੌਜਵਾਨਾਂ ਨੂੰ ਸਿਟੀ ਪੁਲੀਸ ਨੇ ਕਾਬੂ ਕਰ ਲਿਆ ਹੈ।
ਅੱਜ ਇੱਥੇ ਐੱਸਪੀ ਦਫ਼ਤਰ ਵਿੱਚ ਐੱਸਪੀ ਰੁਪਿੰਦਰ ਕੌਰ ਭੱਟੀ ਨੇ ਦੱਸਿਆ ਕਿ 14 ਸਤੰਬਰ ਨੂੰ ਹਰਗੋਬਿੰਦ ਨਗਰ ਵਿੱਚ ਸਥਿਤ ਸੇਠੀ ਮੈਡੀਕਲ ਸਟੋਰ ਤੋਂ ਦੋ ਨੌਜਵਾਨ ਗੱਲੇ ’ਚੋਂ ਪੈਸੇ ਚੋਰੀ ਕਰ ਕੇ ਮੌਕੇ ਤੋਂ ਫ਼ਰਾਰ ਹੋ ਗਏ ਸਨ ਜਿਸ ’ਤੇ ਕਾਰਵਾਈ ਕਰਦਿਆਂ ਪੁਲੀਸ ਨੇ ਕੇਸ ਦਰਜ ਕਰਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਸੀ। ਉਨ੍ਹਾਂ ਦੱਸਿਆ ਕਿ ਪੁਲੀਸ ਵੱਲੋਂ ਕੀਤੀ ਜਾਂਚ ਤੋਂ ਬਾਅਦ ਮੁੰਨਾ ਕੁਮਾਰ ਉਰਫ਼ ਰਾਵਣ ਵਾਸੀ ਜਗਤ ਰਾਮ ਸੂੰਢ ਕਲੋਨੀ ਤੇ ਅਮਿਤ ਕੁਮਾਰ ਉਰਫ਼ ਅੰਬਾ ਵਾਸੀ ਪਲਾਹੀ ਗੇਟ ਨੂੰ ਕਾਬੂ ਕਰ ਕੇ ਇਨ੍ਹਾਂ ਕੋਲੋਂ ਮੋਟਰਸਾਈਕਲ ਤੇ ਐਕਟਿਵਾ ਬਿਨਾਂ ਨੰਬਰੀ ਬਰਾਮਦ ਕਰ ਲਈ ਹੈ।

Advertisement

Advertisement
Advertisement
Author Image

Advertisement