ਲੁਟੇਰੇ ਮੱਝਾਂ ਸਣੇ ਪਿੱਕਅਪ ਖੋਹ ਕੇ ਫ਼ਰਾਰ
08:03 AM Feb 02, 2025 IST
Advertisement
ਪੱਤਰ ਪ੍ਰੇਰਕ
ਧਰਮਕੋਟ, 1 ਫਰਵਰੀ
ਧਰਮਕੋਟ-ਕੋਟ ਈਸੇ ਖਾਂ ਮੁੱਖ ਸੜਕ ’ਤੇ ਸਥਿਤ ਪਿੰਡ ਨਸੀਰਪੁਰ ਜਾਨੀਆਂ ਨੇੜੇ ਅੱਜ ਲੁਟੇਰੇ ਪਸ਼ੂ ਲੈ ਕੇ ਜਾ ਰਹੀ ਪਿੱਕਅਪ ਜੀਪ ਨੂੰ ਹਥਿਆਰਾਂ ਦੀ ਨੋਕ ਉੱਤੇ ਲੁੱਟ ਕੇ ਫਰਾਰ ਹੋ ਗਏ। ਘਟਨਾ ਅੱਜ ਤੜਕਸਾਰ ਉਸ ਵੇਲੇ ਵਾਪਰੀ ਜਦੋਂ ਪਿੱਕਅਪ ਜੀਪ ਸਵਾਰ ਗੱਡੀ ਰੋਕ ਕੇ ਪਿਸ਼ਾਬ ਕਰ ਰਹੇ ਸਨ। ਥਾਣਾ ਕੋਟ ਈਸੇ ਖਾਂ ਦੀ ਪੁਲੀਸ ਨੇ ਸ਼ਿਕਾਇਤ ਮਿਲਣ ’ਤੇ ਲੁਟੇਰਿਆਂ ਦੀ ਭਾਲ ਆਰੰਭ ਦਿੱਤੀ ਹੈ। ਸ਼ਿਕਾਇਤਕਰਤਾ ਅਬੋਹਰ ਵਾਸੀ ਸੰਦੀਪ ਕੁਮਾਰ ਨੇ ਦੱਸਿਆ ਕਿ ਉਹ ਆਪਣੀ ਬੋਲੈਰੋ ਜੀਪ ’ਤੇ ਦੋ ਮੱਝਾਂ ਅਤੇ ਦੋ ਕੱਟਰੂ ਜਲੰਧਰ ਲੈ ਕੇ ਜਾ ਰਹੇ ਸਨ। ਜਦੋਂ ਉਹ ਥਾਣਾ ਕੋਟ ਈਸੇ ਖਾਂ ਦੇ ਅਧੀਨ ਆਉਂਦੇ ਪਿੰਡ ਨਸੀਰਪੁਰ ਜਾਨੀਆਂ ਪਾਸ ਰੁਕੇ ਤਾਂ ਉਥੇ ਲੁਟੇਰੇ ਗੱਡੀ ਖੋਹ ਕੇ ਫਰਾਰ ਹੋ ਗਏ। ਡੀਐੱਸਪੀ ਰਮਨਦੀਪ ਸਿੰਘ ਨੇ ਦੱਸਿਆ ਕਿ ਮਾਮਲਾ ਸ਼ੱਕੀ ਜਾਪ ਰਿਹਾ ਹੈ ਪਰ ਨੇੜਲੇ ਸੀਸੀਟੀਵੀ ਘੋਖੇ ਜਾ ਰਹੇ ਹਨ।
Advertisement
Advertisement
Advertisement