ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਗੁਰੂਸਰ ਸੁਧਾਰ ਇਲਾਕੇ ’ਚ ਲੁਟੇਰੇ ਸਰਗਰਮ

11:21 AM Jul 08, 2024 IST

ਸੰਤੋਖ ਗਿੱਲ
ਗੁਰੂਸਰ ਸੁਧਾਰ, 7 ਜੁਲਾਈ
ਥਾਣਾ ਸੁਧਾਰ ਤੋਂ ਮਹਿਜ਼ ਅੱਧਾ ਕਿਲੋਮੀਟਰ ਦੂਰ ਲੁਧਿਆਣਾ-ਬਠਿੰਡਾ ਮਾਰਗ ਉੱਪਰ ਕਾਰ ਸਵਾਰ ਲੁਟੇਰੇ ਅੱਜ ਸਵੇਰੇ ਪਿੰਡ ਸੁਧਾਰ (ਪੱਤੀ ਧਾਲੀਵਾਲ) ਦੀ 80 ਸਾਲਾ ਸੁਰਿੰਦਰ ਕੌਰ ਦੇ ਕੰਨਾਂ ਵਿੱਚੋਂ ਸੋਨੇ ਦੀਆਂ ਵਾਲੀਆਂ ਲਾਹ ਕੇ ਫ਼ਰਾਰ ਹੋ ਗਏ। ਪੀੜਤ ਸੁਰਿੰਦਰ ਕੌਰ ਨੇ ਦੱਸਿਆ ਕਿ ਉਹ ਐਤਵਾਰ ਸਵੇਰੇ ਅਰੋੜਾ ਕਲੀਨਿਕ ’ਤੇ ਖੜ੍ਹ ਕੇ ਪਿੰਡ ਬੁੱਢੇਲ ਦੇ ਡੇਰਾ ਬਿਆਸ ਜਾਣ ਵਾਸਤੇ ਗੱਡੀ ਉਡੀਕ ਰਹੀ ਸੀ। ਇਸ ਦੌਰਾਨ ਕਾਰ ਵਿੱਚ ਆਈਆਂ ਦੋ ਔਰਤਾਂ ਨੇ ਸਤਿਸੰਗ ਜਾਣ ਦੀ ਗੱਲ ਆਖ ਕੇ ਬਜ਼ੁਰਗ ਔਰਤ ਨੂੰ ਕਾਰ ਵਿੱਚ ਬਿਠਾ ਲਿਆ। ਉਨ੍ਹਾਂ ਪੀੜਤ ਦੀਆਂ ਵਾਲੀਆਂ ਲਾਹ ਕੇ ਘੁਮਾਣ ਚੌਕ ਵਿੱਚ ਗੱਡੀ ਵਿੱਚੋਂ ਉਤਾਰ ਦਿੱਤਾ ਤੇ ਫ਼ਰਾਰ ਹੋ ਗਏ।
ਪੀੜਤ ਬਜ਼ੁਰਗ ਨੇ ਦੱਸਿਆ ਕਿ ਉਹ ਥਾਣਾ ਸੁਧਾਰ ਵਿੱਚ ਸ਼ਿਕਾਇਤ ਦਰਜ ਕਰਾਉਣ ਗਈ ਤਾਂ ਉੱਥੇ ਉਸ ਨੂੰ ਦਰਖ਼ਾਸਤ ਲਿਖ ਕੇ ਲਿਆਉਣ ਲਈ ਆਖ ਦਿੱਤਾ ਗਿਆ। ਬਜ਼ੁਰਗ ਔਰਤ ਨੇ ਦੋਸ਼ ਲਾਇਆ ਕਿ ਕੁਝ ਦੇਰ ਬਾਅਦ ਜਦੋਂ ਉਹ ਦਰਖ਼ਾਸਤ ਲੈ ਕੇ ਥਾਣੇ ਪੁੱਜੀ ਤਾਂ ਉਸ ਦੀ ਕਿਸੇ ਨੇ ਗੱਲ ਨਾ ਸੁਣੀ। ਬਾਅਦ ਦੁਪਹਿਰ ਪੀੜਤ ਔਰਤ ਦੇ ਪੁੱਤਰ ਅਮਿਤੋਜ ਸਿੰਘ ਨੇ ਖ਼ੁਦ ਆ ਕੇ ਸ਼ਿਕਾਇਤ ਦਰਜ ਕਰਵਾਈ। ਉੱਧਰ ਨਵੀਂ ਆਬਾਦੀ ਅਕਾਲਗੜ੍ਹ ਦੇ ਪੰਚ ਰਜਿੰਦਰ ਸਿੰਘ ਨੇ ਵੀ ਦੋਸ਼ ਲਾਇਆ ਕਿ ਲੰਘੇ ਦਿਨ ਅਣਪਛਾਤੇ ਨੇ ਸ਼ਮਸ਼ਾਨਘਾਟ ਦਾ ਭਾਰੀ ਬੋਰਡ ਉਤਾਰ ਲਿਆ ਸੀ, ਪਰ ਬੋਰਡ ਭਾਰਾ ਹੋਣ ਕਾਰਨ ਉਹ ਲਿਜਾ ਨਹੀਂ ਸਕਿਆ। ਸੁਧਾਰ ਪੁਲੀਸ ਨੇ ਸ਼ਿਕਾਇਤ ਦੇ ਬਾਵਜੂਦ ਮੌਕਾ ਵਾਰਦਾਤ ਦਾ ਦੌਰਾ ਕਰਨ ਦੀ ਥਾਂ ਬੋਰਡ ਲਿਆ ਕੇ ਥਾਣੇ ਜਮ੍ਹਾਂ ਕਰਨ ਦਾ ਹੁਕਮ ਸੁਣਾ ਦਿੱਤਾ। ਲੁੱਟ-ਖੋਹ ਦੀਆਂ ਘਟਨਾਵਾਂ ਬਾਰੇ ਜਾਣਕਾਰੀ ਲੈਣ ਲਈ ਵਾਰ ਵਾਰ ਫੋਨ ਕਰਨ ਦੇ ਬਾਵਜੂਦ ਥਾਣਾ ਸੁਧਾਰ ਦੇ ਮੁਖੀ ਜਸਵਿੰਦਰ ਸਿੰਘ ਨੇ ਕੋਈ ਉਤਰ ਨਹੀਂ ਦਿੱਤਾ।

Advertisement

Advertisement