ਲੁਟੇਰੇ ਮਹਿਲਾ ਦੀ ਐਕਟਿਵਾ ਖੋਹ ਕੇ ਫ਼ਰਾਰ
08:30 AM Jul 25, 2024 IST
Advertisement
ਪੱਤਰ ਪ੍ਰੇਰਕ
ਦਸੂਹਾ, 24 ਜੁਲਾਈ
ਗੈਸ ਏਜੰਸੀ ਨੇੜੇ ਦੋ ਅਣਪਛਾਤੇ ਮੋਟਰਸਾਈਕਲ ਸਵਾਰ ਲੁਟੇਰੇ ਮਹਿਲਾ ਦੀ ਐਕਟਿਵਾ ਖੋਹ ਕੇ ਫ਼ਰਾਰ ਹੋ ਗਏ। ਪੀੜਤ ਮਹਿਲਾ ਇੰਦਰਜੀਤ ਕੌਰ ਪਤਨੀ ਜਤਿੰਦਰ ਸਿੰਘ ਵਾਸੀ ਪਿੰਡ ਪੰਡੋਰੀ ਅਰਾਈਆ ਦਸੂਹਾ ਨੇ ਦੱਸਿਆ ਕਿ ਉਹ ਐਕਟਿਵਾ ਨੰਬਰ ਪੀਬੀ-21ਜੀ-6097 ’ਤੇ ਗੈਸ ਏਜੰਸੀ ਰੋਡ ਤੋਂ ਗੁਜ਼ਰ ਰਹੀ ਸੀ ਕਿ ਦੋ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਉਸ ਦੀ ਐਕਟਿਵਾ ਅੱਗੇ ਆਪਣਾ ਮੋਰਸਾਈਕਲ ਖੜ੍ਹਾ ਕਰਕੇ ਜ਼ਬਰੀ ਉਸ ਦੀ ਅੇਕਟਿਵਾ ਖੋਹ ਲਈ ਅਤੇ ਫ਼ਰਾਰ ਹੋ ਗਏ। ਸਾਰੀ ਘਟਨਾ ਬਾਜ਼ਾਰ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ। ਇਸ ਸਬੰਧੀ ਪੁਲੀਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ।
Advertisement
Advertisement
Advertisement