ਹਥਿਆਰਾਂ ਸਮੇਤ ਲੁਟੇਰਾ ਕਾਬੂ
08:24 AM Sep 05, 2024 IST
ਲੁਧਿਆਣਾ: ਥਾਣਾ ਡਿਵੀਜ਼ਨ ਨੰਬਰ 5 ਦੀ ਪੁਲੀਸ ਨੇ ਇੱਕ ਲੁਟੇਰੇ ਨੂੰ ਗ੍ਰਿਫ਼ਤਾਰ ਕੀਤਾ ਹੈ ਜਦਕਿ ਉਸਦੇ ਸਾਥੀ ਦੀ ਭਾਲ ਕੀਤੀ ਜਾ ਰਹੀ ਹੈ। ਥਾਣੇਦਾਰ ਇਕਬਾਲ ਸਿੰਘ ਨੇ ਦੱਸਿਆ ਕਿ ਰਾਮ ਦੁਪਹਿਰ ਸਮੇਂ ਪੈਦਲ ਕਿਪਸ ਮਾਰਕੀਟ ਪੁੱਜਾ ਤਾਂ ਉਸਦੇ ਪਿੱਛੋਂ ਦੋ ਲੜਕੇ ਮੋਟਰਸਾਈਕਲ ’ਤੇ ਆਏ ਜਿਨ੍ਹਾਂ ਉਸਨੂੰ ਦਾਤ ਦਿਖਾ ਕੇ ਉਸਦਾ ਪਰਸ ਖੋਹ ਲਿਆ ਤੇ ਫ਼ਰਾਰ ਹੋ ਗਏ ਜਿਸ ਵਿੱਚ 12 ਹਜ਼ਾਰ ਰੁਪਏ ਤੇ ਆਧਾਰ ਕਾਰਡ ਸੀ। ਪੁਲੀਸ ਨੇ ਤਫ਼ਤੀਸ਼ ਦੌਰਾਨ ਬੱਬਲੂ ਮਾਥਰ ਨੂੰ ਗ੍ਰਿਫ਼ਤਾਰ ਕਰਕੇ ਉਸ ਪਾਸੋਂ ਮੋਟਰਸਾਈਕਲ ਅਤੇ ਦਾਤ ਬਰਾਮਦ ਕੀਤੀ ਹੈ। -ਨਿੱਜੀ ਪੱਤਰ ਪ੍ਰੇਰਕ
Advertisement
Advertisement