ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਨਕਲੀ ਪੁਲੀਸ ਮੁਲਾਜ਼ਮ ਬਣ ਕੇ ਲੁੱਟਣ ਵਾਲਾ ਕਾਬੂ

07:08 AM Aug 26, 2024 IST

ਲੁਧਿਆਣਾ: ਥਾਣਾ ਡਿਵੀਜ਼ਨ ਨੰਬਰ 5 ਦੀ ਪੁਲੀਸ ਨੇ ਨਕਲੀ ਪੁਲੀਸ ਮੁਲਾਜ਼ਮ ਬਣਕ ੇ ਲੁੱਟਣ ਵਾਲੇ ਇੱਕ ਵਿਅਕਤੀ ਨੂੰ ਕਾਬੂ ਕਰ ਕੇ ਉਸ ਪਾਸੋਂ ਲੁੱਟਿਆ ਸਾਮਾਨ ਬਰਾਮਦ ਕੀਤਾ ਹੈ। ਥਾਣੇਦਾਰ ਮੇਜਰ ਸਿੰਘ ਨੇ ਦੱਸਿਆ ਕਿ ਸ਼ਿਵ ਕੁਮਾਰ ਪੰਡਿਤ ਆਪਣੇ ਆਟੋ ਵਿੱਚ ਸਵਾਰੀ ਲੈ ਕੇ ਗਿੱਲ ਚੌਕ ਤੋਂ ਬੱਸ ਸਟੈਂਡ ਆ ਰਿਹਾ ਸੀ ਕਿ ਬੱਸ ਸਟੈਂਡ ਪੁਲ ਉਪਰੋਂ ਥੱਲੇ ਵੱਲ ਆਉਂਦਿਆਂ ਇੱਕ ਵਿਅਕਤੀ ਮੋਟਰਸਾਈਕਲ ’ਤੇ ਆਇਆ ਅਤੇ ਉਸਨੇ ਮੋਟਰਸਾਈਕਲ ਆਟੋ ਅੱਗੇ ਲਾ ਕੇ ਉਸਨੂੰ ਕਿਹਾ ਕਿ ਉਹ ਪੁਲੀਸ ਮੁਲਾਜ਼ਮ ਹੈ ਅਤੇ ਉਸ ਨੇ ਆਟੋ ਦੀ ਤਲਾਸ਼ੀ ਲੈਣੀ ਹੈ। ਫਿਰ ਉਸ ਨੇ ਤੇਜ਼ਧਾਰ ਹਥਿਆਰ ਦੀ ਨੋਕ ’ਤੇ ਆਟੋ ਚਾਲਕ ਅਤੇ ਸਵਾਰੀਆਂ ਨੂੰ ਡਰਾ-ਧਮਕਾ ਕੇ ਉਸਦਾ ਪਰਸ ਜਿਸ ਵਿੱਚ ਦੋ ਏਟੀਐੱਮ ਕਾਰਡ, ਜ਼ਰੂਰੀ ਦਸਤਾਵੇਜ਼ ਅਤੇ 5/6 ਹਜ਼ਾਰ ਰੁਪਏ ਸਨ, ਖੋਹਕੇ ਲੈ ਗਿਆ। ਉਸ ਵੱਲੋਂ ਭਾਲ ਕਰਨ ’ਤੇ ਪਤਾ ਲੱਗਾ ਕਿ ਹਰਦੀਪ ਕੁਮਾਰ ਉਰਫ਼ ਦੀਪੂ ਵਾਸੀ ਲੇਬਰ ਕਲੋਨੀ, ਜਵਾਹਰ ਨਗਰ ਕੈਂਪ ਨੇ ਇਹ ਲੁੱਟ ਕੀਤੀ ਹੈ। ਪੁਲੀਸ ਵੱਲੋਂ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਕੇ ਉਸ ਕੋਲੋਂ ਮੋਟਰਸਾਈਕਲ, ਇੱਕ ਪੈਨ ਕਾਰਡ ਅਤੇ ਆਧਾਰ ਕਾਰਡ ਬਰਾਮਦ ਕੀਤਾ ਗਿਆ ਹੈ। - ਨਿੱਜੀ ਪੱਤਰ ਪ੍ਰੇਰਕ

Advertisement

Advertisement