ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਬੈਂਕ ’ਚੋਂ 10 ਲੱਖ ਰੁਪਏ ਲੁੱਟੇ

08:15 AM Aug 22, 2020 IST

ਚਰਨਜੀਤ ਸਿੰਘ ਚੰਨੀ
ਮੁੱਲਾਂਪੁਰ ਗਰੀਬਦਾਸ, 21 ਅਗਸਤ

Advertisement

ਨੇੜਲੇ ਪਿੰਡ ਪੜਛ ਵਿੱਚ ਐਕਸਿਸ ਬੈਂਕ ਦੀ ਸ਼ਾਖਾ ਵਿੱਚੋਂ ਅੱਜ ਕਰੀਬ 10 ਲੱਖ ਰੁਪਏ ਲੁੱਟ ਲਏ ਗਏ। ਬੈਂਕ ਖੁੱਲ੍ਹਣ ਤੋਂ ਥੋੜੀ ਦੇਰ ਬਾਅਦ ਬੈਂਕ ਦਾ ਸੁਰੱਖਿਆ ਕਰਮਚਾਰੀ ਕਿਸੇ ਨਿੱਜੀ ਕੰਮ ਲਈ ਮੈਨੇਜਰ ਤੋਂ ਪੁੱਛ ਕੇ ਆਪਣੇ ਘਰ ਗਿਆ ਸੀ ਕਿ ਅਣਪਛਾਤਾ ਵਿਅਕਤੀ ਬੈਂਕ ਦੇ ਅੰਦਰ ਆਇਆ ਅਤੇ ਮੈਨੇਜਰ ਨੂੰ ਰਿਵਾਲਵਰ ਦਿਖਾ ਕੇ ਨਕਦੀ ਵਾਲੇ ਕੈਬਿਨ ਵਿੱਚੋਂ ਕਰੀਬ 10 ਲੱਖ ਰੁਪਏ ਲੁੱਟ ਕੇ ਲੈ ਗਿਆ। ਜਾਣ ਵੇਲੇ ਲੁਟੇਰਾ ਸ਼ਾਖਾ ਦਾ ਸ਼ਟਰ ਬਾਹਰੋਂ ਬੰਦ ਕਰ ਗਿਆ। ਇਸੇ ਦੌਰਾਨ ਸੁਰੱਖਿਆ ਕਰਮਚਾਰੀ ਵੀ ਬੈਂਕ ਵਿੱਚ ਵਾਪਸ ਆ ਗਿਆ। ਮੈਨੇਜਰ ਨੇ ਪੁਲੀਸ ਨੂੰ ਲੁੱਟ-ਖੋਹ ਦੀ ਵਾਰਦਾਤ ਸਬੰਧੀ ਜਾਣਕਾਰੀ ਦਿੱਤੀ। ਇਸ ਮਗਰੋਂ ਮੁੱਲਾਂਪੁਰ ਗਰੀਬਦਾਸ ਤੋਂ ਡੀਐੱਸਪੀ ਅਮਰੋਜ ਸਿੰਘ ਅਤੇ ਥਾਣਾ ਮੁਖੀ ਅਮਨਦੀਪ ਸਿੰਘ ਪੁਲੀਸ ਫੋਰਸ ਸਮੇਤ ਬੈਂਕ ਪੁੱਜ ਗਏ ਅਤੇ ਪੜਤਾਲ ਸ਼ੁਰੂ ਕੀਤੀ। ਲੁੱਟ-ਖੋਹ ਦੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ। ਪੁਲੀਸ ਨੇ ਘਟਨਾ ਸਬੰਧੀ ਕੇਸ ਦਰਜ ਕਰ ਲਿਆ ਹੈ। ਡੀਐੱਸਪੀ ਅਨੁਸਾਰ ਲੁਟੇਰੇ ਨੂੰ ਜਲਦੀ ਕਾਬੂ ਕਰ ਲਿਆ ਜਾਵੇਗਾ।

Advertisement

Advertisement
Tags :
’ਚੋਂਬੈਂਕਰੁਪਏਲੁੱਟੇ