For the best experience, open
https://m.punjabitribuneonline.com
on your mobile browser.
Advertisement

ਚਾਂਦੀ ਦੇ ਗਹਿਣੇ ਲੁੱਟੇ

09:16 AM Sep 23, 2024 IST
ਚਾਂਦੀ ਦੇ ਗਹਿਣੇ ਲੁੱਟੇ
Advertisement

ਤਰਨ ਤਾਰਨ: ਇੱਥੇ ਪਿੰਡ ਰੈਸ਼ੀਆਣਾ ਨੇੜੇ ਇੱਕ ਮੋਟਰਸਾਈਕਲ ’ਤੇ ਸਵਾਰ ਚਾਰ ਲੁਟੇਰੇ ਇੱਕ ਐਕਟਿਵਾ ਚਾਲਕ ਤੋਂ ਖੋਟੀ ਚਾਂਦੀ ਦੇ 1400 ਗ੍ਰਾਮ ਗਹਿਣੇ ਲੁੱਟ ਕੇ ਲੈ ਗਏ ਹਨ| ਜਾਣਕਾਰੀ ਮੁਤਾਬਕ ਕਾਰੋਬਾਰੀ ਦਿਨੇਸ਼ ਕੁਮਾਰ ਵਾਸੀ ਕੋਟ ਬਾਬਾ ਦੀਪ ਸਿੰਘ (ਅੰਮ੍ਰਿਤਸਰ) ਐਕਟਿਵਾ ’ਤੇ ਗੋਇੰਦਵਾਲ ਸਾਹਿਬ ਅਤੇ ਫਤਿਹਬਾਦ ਦੇ ਦੁਕਾਨਦਾਰਾਂ ਨੂੰ ਦੁਪਹਿਰ ਵੇਲੇ ਖੋਟੀ ਚਾਂਦੀ ਦੇ ਗਹਿਣੇ ਵੇਚਣ ਲਈ ਲੈ ਕੇ ਜਾ ਰਿਹਾ ਸੀ ਤਾਂ ਉਸ ਪਿੱਛੋਂ ਇੱਕ ਮੋਟਰਸਾਈਕਲ ’ਤੇ ਆਏ ਚਾਰ ਲੁਟੇਰਿਆਂ ਨੇ ਉਸ ਤੋਂ ਗਹਿਣੇ ਲੁੱਟ ਲਏ| ਉਸ ਨੇ ਥਾਣਾ ਸਦਰ ਦੀ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ| ਏਐੱਸਆਈ ਕਰਮਜੀਤ ਕੌਰ ਨੇ ਦੱਸਿਆ ਕਿ ਇਸ ਸਬੰਧੀ ਬੀ ਐਨ ਐੱਸ ਦੀ ਦਫ਼ਾ 304 ਅਧੀਨ ਕੇਸ ਦਰਜ ਕੀਤਾ ਗਿਆ ਹੈ| -ਪੱਤਰ ਪ੍ਰੇਰਕ

Advertisement

Advertisement
Advertisement
Author Image

Advertisement