ਹਥਿਆਰ ਦੀ ਨੋਕ ’ਤੇ ਮੋਬਾਈਲ ਫ਼ੋਨ ਅਤੇ ਨਗ਼ਦੀ ਲੁੱਟੀ
10:39 AM Nov 19, 2023 IST
Advertisement
ਨਿੱਜੀ ਪੱਤਰ ਪ੍ਰੇਰਕ
ਬਠਿੰਡਾ, 18 ਨਵੰਬਰ
ਇਥੇ ਸੁਭਾਸ਼ ਮਾਰਕੀਟ ’ਚ ਲੁਟੇਰਿਆਂ ਨੇ ਹਥਿਆਰ ਦੀ ਨੋਕ ’ਤੇ ਇਕ ਦੁਕਾਨ ’ਚੋਂ ਤਿੰਨ ਮੋਬਾਈਲ ਫ਼ੋਨ, ਤਿੰਨ ਘੜੀਆਂ ਅਤੇ ਕਰੀਬ ਸੱਤ ਹਜ਼ਾਰ ਰੁਪਏ ਦੀ ਨਕਦੀ ਲੁੱਟ ਲਈ। ਜਾਣਕਾਰੀ ਅਨੁਸਾਰ ਬੀਤੀ ਰਾਤ ਕਰੀਬ ਸਾਢੇ ਅੱਠ ਵਜੇ ਇਹ ਘਟਨਾ ‘ਹਰੀ ਓਮ ਟਰੇਡਰ’ ਨਾਂ ਦੀ ਦੁਕਾਨ ’ਤੇ ਵਾਪਰੀ। ਦੋ ਲੁਟੇਰੇ, ਜਿਨ੍ਹਾਂ ਦੇ ਮੂੰਹ ਕੱਪੜੇ ਨਾਲ ਢਕੇ ਹੋਏ ਸਨ, ਦੁਕਾਨ ’ਤੇ ਆਏ। ਉਨ੍ਹਾਂ ਪਿਸਤੌਲ ਨਾਲ ਗੋਲੀ ਮਾਰਨ ਦੀ ਧਮਕੀ ਦੇ ਕੇ ਦੁਕਾਨਦਾਰ ਦੇ ਕਰਮਚਾਰੀ ਤੋਂ ਉਕਤ ਸਮਾਨ ਖੋਹਿਆ ਅਤੇ ਉਥੋਂ ਫ਼ਰਾਰ ਹੋ ਗਏ। ਸੂਚਨਾ ਮਿਲਦਿਆਂ ਹੀ ਥਾਣਾ ਕੋਤਵਾਲੀ ਦੀ ਪੁਲੀਸ ਪਾਰਟੀ ਮੌਕੇ ’ਤੇ ਪੁੱਜੇ ਅਤੇ ਪੀੜਤ ਦੇ ਬਿਆਨ ਲਿਖ਼ਣ ਤੋਂ ਇਲਾਵਾ ਆਸ-ਪਾਸ ਤੋਂ ਪੁੱਛਗਿੱਛ ਕੀਤੀ।
Advertisement
Advertisement