ਤੇਜ਼ਧਾਰ ਹਥਿਆਰ ਦਿਖਾ ਕੇ 70 ਹਜ਼ਾਰ ਲੁੱਟੇ
08:19 PM Aug 20, 2020 IST
ਪੱਤਰ ਪ੍ਰੇਰਕ
ਭੁੱਚੋ ਮੰਡੀ, 20 ਅਗਸਤ
Advertisement
ਪਿੰਡ ਭੁੱਚੋ ਕਲਾਂ ਤੋਂ ਲਘੂ ਕਰਜ਼ਿਆਂ ਦੀ ਉਗਰਾਹੀ ਕਰਕੇ ਜਾ ਰਹੇ ਇੱਕ ਫਾਈਨੈਂਸ ਕੰਪਨੀ ਦੇ ਮੁਲਾਜ਼ਮ ਤੋਂ ਲੁਟੇਰੇ ਹਥਿਆਰ ਦਿਖਾ ਕੇ ਲਗਪਗ 70 ਹਜ਼ਾਰ ਰੁਪਏ ਲੁੱਟ ਕੇ ਲੈ ਗਏ। ਜਾਣਕਾਰੀ ਅਨੁਸਾਰ ਪਿੰਡਾਂ ਵਿੱਚ ਔਰਤਾਂ ਨੂੰ ਲਘੂ ਕਰਜ਼ੇ ਦੇਣ ਵਾਲੀ ਮਿਡਲੈਂਡ ਫਾਈਨੈਂਸ ਕੰਪਨੀ ਦਾ ਮੁਲਾਜ਼ਮ ਮੋਨੂੰ ਕੁਮਾਰ ਪਿੰਡ ਭੁੱਚੋ ਕਲਾਂ ਤੋਂ ਕਰਜ਼ੇ ਦੀਆਂ ਕਿਸ਼ਤਾਂ ਇਕੱਠੀਆਂ ਕਰਕੇ ਮੋਟਰਸਾਈਕਲ ’ਤੇ ਗੋਬਿੰਦਪੁਰਾ ਵੱਲ ਜਾ ਰਿਹਾ ਸੀ ਕਿ ਇਸੇ ਦੌਰਾਨ ਬਿਨਾਂ ਨੰਬਰ ਪਲੇਟ ਵਾਲੇ ਪਲਸਰ ‘ਤੇ ਆਏ ਤਿੰਨ ਨੌਜਵਾਨਾਂ ਨੇ ਉਸ ਨੂੰ ਧੱਕਾ ਮਾਰ ਕੇ ਸੜਕ ’ਤੇ ਸੁੱਟ ਲਿਆ ਤੇ ਤੇਜ਼ ਧਾਰ ਹਥਿਆਰ ਦਿਖਾ ਕੇ ਉਸ ਤੋਂ ਨਕਦੀ ਵਾਲਾ ਬੈਗ ਲੁੱਟ ਲਿਆ। ਪੁਲੀਸ ਨੇ ਘਟਨਾ ਦੀ ਜਾਂਚ ਆਰੰਭ ਦਿੱਤੀ ਹੈ।
Advertisement
Advertisement