ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਕਬੱਡੀ ਟੂਰਨਾਮੈਂਟ ਵਿੱਚ ਰੌਂਤਾ ਨੇ ਉੱਗੋਕੇ ਨੂੰ ਹਰਾਇਆ

08:03 AM Mar 28, 2024 IST
ਪਿੰਡ ਰੌਂਤਾ ਵਿੱਚ ਕਬੱਡੀ ਟੂਰਨਾਮੈਂਟ ਦੇ ਜੇਤੂਆਂ ਦਾ ਸਨਮਾਨ ਕਰਦੇ ਹੋਏ ਪ੍ਰਬੰਧਕ।

ਪੱਤਰ ਪ੍ਰੇਰਕ
ਨਿਹਾਲ ਸਿੰਘ ਵਾਲਾ, 27 ਮਾਰਚ
ਪਿੰਡ ਰੌਂਤਾ ਵਿੱਚ ਬਾਬਾ ਫਤਿਹ ਸਿੰਘ ਸਪੋਰਟਸ ਕਲੱਬ ਵੱਲੋਂ ਤਿੰਨ ਰੋਜ਼ਾ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ। ਸਮੂਹ ਨਗਰ ਨਿਵਾਸੀ, ਐੱਨਆਰਆਈਜ਼ ਤੇ ਗ੍ਰਾਮ ਪੰਚਾਇਤ ਰੌਂਤਾ ਦੇ ਸਹਿਯੋਗ ਨਾਲ ਕਰਵਾਏ ਗਏ ਇਸ ਕਬੱਡੀ ਟੂਰਨਾਮੈਂਟ ਵਿੱਚ ਕਬੱਡੀ ਓਪਨ ਵਿੱਚ ਰੌਂਤੇ ਨੇ ਪਹਿਲਾ ਇਨਾਮ ਹਾਸਲ ਕੀਤਾ ਅਤੇ ਉਗੋਕੇ ਦੀ ਟੀਮ ਦੂਜੇ ਸਥਾਨ ’ਤੇ ਰਹੀ। ਇਸ ਟੂਰਨਾਮੈਂਟ ਵਿੱਚ ਸਾਜੀ ਨੂੰ ਬੈਸਟ ਰੇਡਰ ਅਤੇ ਰਾਮ ਰੌਂਤਾ ਨੂੰ ਬੈਸਟ ਜਾਫੀ ਐਲਾਨਿਆ ਗਿਆ। ਟੂਰਨਾਮੈਂਟ ਦਾ ਉਦਘਾਟਨ ਪ੍ਰਧਾਨ ਸੁਖਜੀਵਨ ਸਿੰਘ ਢਿੱਲੋਂ ਸੈਕਟਰੀ ਨੇ ਕੀਤਾ। ਉਸ ਨੇ ਕਿਹਾ ਕਿ ਕਬੱਡੀ ਟੂਰਨਾਮੈਂਟ ਦੇਖ ਕੇ ਬੱਚਿਆਂ ਵਿੱਚ ਖੇਡਣ ਦਾ ਉਤਸ਼ਾਹ ਪੈਦਾ ਹੁੰਦਾ ਹੈ। ਤਿੰਨ ਰੋਜ਼ਾ ਟੂਰਨਾਮੈਂਟ ਵਿੱਚ ਆਈਆਂ ਟੀਮਾਂ ਨੇ ਖਿਡਾਰੀਆਂ ਨੂੰ ਆਪਣੇ ਖੇਡ ਦੇ ਜੌਹਰ ਦਿਖਾਏ। ਇਸ ਦੌਰਾਨ ਲੜਕੀਆਂ ਦਾ ਸ਼ੋਅ ਮੈਚ ਵੀ ਸ਼ਾਨਦਾਰ ਰਿਹਾ। ਪ੍ਰਧਾਨ ਗੋਪੀ ਟਿਵਾਣਾ, ਖਜ਼ਾਨਗੀ ਨਿੱਕਾ ਮਾਨ, ਕਾਲੂਮਾਨ ਸਕੱਤਰ ਅਤੇ ਗੁਰਪ੍ਰੀਤ ਮਾਨ ਨੇ ਦੱਸਿਆ ਕਿ ਕਲੱਬ ਵੱਲੋਂ ਹਰ ਵਰ੍ਹੇ ਕਬੱਡੀ ਟੂਰਨਾਮੈਂਟ ਕਰਵਾਇਆ ਜਾਇਆ ਕਰੇਗਾ। ਇਨਾਮਾਂ ਦੀ ਵੰਡ ਸਮੇਂ ਟੂਰਨਾਮੈਂਟ ਕਮੇਟੀ ਅਤੇ ਚੈਨਾ ਟਿਵਾਣਾ, ਗੋਲੂ ਮਾਨ, ਪੀਟਰ ਸਿੱਧੂ, ਹਰਮਨ ਸਿੱਧੂ, ਸੀਰਾ ਮਾਨ, ਸਨੀ ਮਾਨ, ਗੀਤਕਾਰ ਧਾਲੀਵਾਲ ਰੌਂਤਾ ਹਾਜ਼ਰ ਸਨ।

Advertisement

Advertisement
Advertisement