ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਗੱਲ੍ਹਾਂ ਵਰਗੀਆਂ ਸੜਕਾਂ: ਭਾਜਪਾ ਆਗੂ ਰਮੇਸ਼ ਬਿਧੂੜੀ ਦੀ ਪ੍ਰਿਯੰਕਾ ਬਾਰੇ ਟਿੱਪਣੀ ਤੋਂ ਵਿਵਾਦ

08:34 PM Jan 05, 2025 IST

ਨਵੀਂ ਦਿੱਲੀ, 5 ਜਨਵਰੀ
ਸੀਨੀਅਰ ਭਾਜਪਾ ਆਗੂ ਤੇ ਕਾਲਕਾਜੀ ਵਿਧਾਨ ਸਭਾ ਹਲਕੇ ਤੋਂ ਪਾਰਟੀ ਉਮੀਦਵਾਰ ਰਮੇਸ਼ ਬਿਧੂੜੀ ਮੁੜ ਵਿਵਾਦਾਂ ’ਚ ਘਿਰ ਗਏ ਹਨ। ਸਾਬਕਾ ਐੱਮਪੀ ਬਿਧੂੜੀ ਨੇ ਅੱਜ ਇਹ ਕਹਿ ਕੇ ਵਿਵਾਦ ਸਹੇੜ ਲਿਆ ਕਿ ਉਹ ਦਿੱਲੀ ਵਿਧਾਨ ਸਭਾ ਚੋਣਾਂ ’ਚ ਜਿੱਤ ਮਗਰੋਂ ਇਲਾਕੇ ਦੀਆਂ ਸੜਕਾਂ ਨੂੰ ਕਾਂਗਰਸ ਆਗੂ ਪ੍ਰਿਯੰਕਾ ਗਾਂਧੀ ਦੀਆਂ ‘ਗੱਲ੍ਹਾਂ’ ਵਰਗੀਆਂ ਬਣਾ ਦੇਣਗੇ। ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਕਥਿਤ ਵੀਡੀਓ ’ਚ ਬਿਧੂੜੀ ਨੂੰ ਇਹ ਕਹਿੰਦਿਆਂ ਸੁਣਿਆ ਜਾ ਸਕਦਾ ਹੈ, ‘‘ਮੈਂ ਤੁਹਾਨੂੰ ਭਰੋਸਾ ਦਿੰਦਾ ਹਾਂ ਕਿ ਜਿਵੇਂ ਅਸੀਂ ਓਖਲਾ ਤੇ ਸੰਗਮ ਵਿਹਾਰ ’ਚ ਸੜਕਾਂ ਬਣਾਈਆਂ ਹਨ, ਉਸੇ ਤਰ੍ਹਾਂ ਅਸੀਂ ਕਾਲਕਾਜੀ ਦੀਆਂ ਸਾਰੀਆਂ ਸੜਕਾਂ ਪ੍ਰਿਯੰਕਾ ਗਾਂਧੀ ਦੀਆਂ ‘ਗੱਲ੍ਹਾਂ’ ਜਿਹੀਆਂ ਬਣਾ ਦੇਵਾਂਗੇ।’’ ਉਧਰ ਕਾਲਕਾਜੀ ਤੋਂ ਕਾਂਗਰਸੀ ਉਮੀਦਵਾਰ ਤੇ ਮਹਿਲਾ ਕਾਂਗਰਸ ਦੀ ਪ੍ਰਧਾਨ ਅਲਕਾ ਲਾਂਬਾ ਨੇ ਬਿਧੂੜੀ ਨੂੰ ਨਿਸ਼ਾਨੇ ’ਤੇ ਲਿਆ ਤੇ ਉਨ੍ਹਾਂ ’ਤੇ ਇੱਕ ਵਾਰ ਫਿਰ ਮਹਿਲਾਵਾਂ ਦਾ ਨਿਰਾਦਰ ਕਰਨ ਦਾ ਦੋਸ਼ ਲਾਇਆ ਹੈ।

Advertisement

ਇਸ ਦੌਰਾਨ ਬਿਧੂੜੀ, ਜੋ ਆਪਣੇ ਬਿਆਨਾਂ ਨੂੰ ਲੈ ਕੇ ਪਹਿਲਾਂ ਵੀ ਵਿਵਾਦਾਂ ’ਚ ਰਹੇ ਹਨ, ਨੇ ਸ਼ੁਰੂਆਤ ਵਿਚ ਇਹ ਕਹਿੰਦਿਆਂ ਆਪਣਾ ਬਚਾਅ ਕੀਤਾ ਕਿ ਆਰਜੇਡੀ ਆਗੂ ਲਾਲੂ ਪ੍ਰਸਾਦ ਯਾਦਵ ਨੇ ਵੀ ਅਦਾਕਾਰ ਤੇ ਭਾਜਪਾ ਐੱਮਪੀ ਹੇਮਾ ਮਾਲਿਨੀ ਬਾਰੇ ਮਿਲਦੀ ਜੁਲਦੀ ਟਿੱਪਣੀ ਕੀਤੀ ਸੀ।

Advertisement

 

ਹਾਲਾਂਕਿ ਬਿਧੂੜੀ ਨੇ ਮਗਰੋਂ ਐਕਸ ’ਤੇ ਇਕ ਪੋਸਟ ਵਿਚ ਕਿਹਾ ਕਿ ਜੇ ਉਨ੍ਹਾਂ ਦੀਆਂ ਟਿੱਪਣੀਆਂ ਨਾਲ ਕਿਸੇ ਨੂੰ ਸੱਟ ਵੱਜੀ ਹੋਵੇ ਤਾਂ ਉਨ੍ਹਾਂ ਨੂੰ ਇਸ ਦਾ ਅਫ਼ਸੋਸ ਹੈ। ਬਿਧੂੜੀ ਨੇ ਕਿਹਾ ਕਿ ਸਿਆਸੀ ਮੁਫ਼ਾਦਾਂ ਲਈ ਉਨ੍ਹਾਂ ਦੀਆਂ ਟਿੱਪਣੀਆਂ ਨੂੰ ਗਲਤ ਰੰਗਤ ਦਿੱਤੀ ਜਾ ਰਹੀ ਹੈ।
ਉਧਰ ਕਾਂਗਰਸ ਨੇ ਟਿੱਪਣੀਆਂ ਦੀ ਨਿਖੇਧੀ ਕਰਦਿਆਂ ਕਿਹਾ ਕਿ ਇਸ ਤੋਂ ਭਾਜਪਾ ਦੀ ਮਹਿਲਾਵਾਂ ਵਿਰੋਧੀ ਮਾਨਸਿਕਤਾ ਝਲਕਦੀ ਹੈ। ਕਾਂਗਰਸ ਦੀ ਤਰਜਮਾਨ ਸੁਪ੍ਰਿਆ ਸ੍ਰੀਨੇਤ ਨੇ ਕਿਹਾ, ‘‘ਰਮੇਸ਼ ਬਿਧੂੜੀ ਦੀ ਟਿੱਪਣੀ ਨਾ ਸਿਰਫ਼ ਸ਼ਰਮਨਾਕ ਹੈ, ਪਰ ਇਹ ਮਹਿਲਾਵਾਂ ਵਿਰੋਧੀ ਸੌੜੀ ਮਾਨਸਿਕਤਾ ਨੂੰ ਵੀ ਦਰਸਾਉਂਦੀ ਹੈ। ਪਰ ਅਜਿਹੇ ਵਿਅਕਤੀ ਤੋਂ ਕੀ ਆਸ ਕੀਤੀ ਜਾ ਸਕਦੀ ਹੈ ਜਿਸ ਨੇ ਸਦਨ ਵਿਚ ਆਪਣੀ ਸਾਥੀ ਮਹਿਲਾ ਐੱਮਪੀ ਖਿਲਾਫ਼ ਮਾੜੀ ਸ਼ਬਦਾਵਲੀ ਵਰਤੀ ਸੀ ਤੇ ਇਸ ਲਈ ਉਸ ਨੂੰ ਕੋਈ ਸਜ਼ਾ ਵੀ ਨਹੀਂ ਮਿਲੀ। ਨਾ ਸਿਰਫ਼ ਬਿਧੂੜੀ ਬਲਕਿ ਭਾਜਪਾ ਦੀ ਸਿਖਰਲੀ ਲੀਡਰਸ਼ਿਪ ਨੂੰ ਦੋਵੇਂ ਹੱਥ ਜੋੜ ਕੇ ਮੁਆਫ਼ੀ ਮੰਗਣੀ ਚਾਹੀਦੀ ਹੈ।’’ ਸ੍ਰੀਨੇਤ ਨੇ ਕਿਹਾ ਕਿ ਇਹ ਨਾ ਸਿਰਫ਼ ਪ੍ਰਿਯੰਕਾ ਬਲਕਿ ਸਾਰੀਆਂ ਮਹਿਲਾਵਾਂ ਦਾ ਨਿਰਾਦਰ ਹੈ। ਇਸ ਦੌਰਾਨ ਕਾਂਗਰਸ ਦੀਆਂ ਮਹਿਲਾ ਵਰਕਰਾਂ ਨੇ ਅਲਕਾ ਲਾਂਬਾ ਦੀ ਅਗਵਾਈ ਵਿਚ ਬਿਧੂੜੀ ਦਾ ਪੁਤਲਾ ਵੀ ਫੂਕਿਆ। -ਪੀਟੀਆਈ

Bidhuri attacks Atishi over surname: ਬਿਧੂੜੀ ਵੱਲੋਂ ਦਿੱਲੀ ਦੀ ਮੁੱਖ ਮੰਤਰੀ ਆਤਿਸ਼ੀ ਖ਼ਿਲਾਫ਼ ਵਿਵਦਾਤ ਟਿੱਪਣੀ

>ਨਵੀਂ ਦਿੱਲੀ: ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਖ਼ਿਲਾਫ਼ ਵਿਵਾਦਤ ਟਿੱਪਣੀ ਕਰਨ ਮਗਰੋਂ ਦਿੱਲੀ ਤੋਂ ਭਾਜਪਾ ਉਮੀਦਵਾਰ ਰਾਮੇਸ਼ ਬਿਧੂੜੀ ਨੇ Surname ਨੂੰ ਲੈ ਕੇ ਮੁੱਖ ਮੰਤਰੀ ਆਤਿਸ਼ੀ ਨੂੰ ਨਿਸ਼ਾਨਾ ਬਣਾਇਆ ਹੈ। ਰਾਮੇਸ਼ ਬਿਧੂੜੀ ਨੇ ਦਿੱਲੀ ਵਿੱਚ ਇੱਕ ਰੈਲੀ ਦੌਰਾਨ ਕਿਹਾ, ‘‘ਆਤਿਸ਼ੀ ਨੇ ਆਪਣਾ ਪਿਓ ਬਦਲ ਲਿਆ ਹੈ। ਪਹਿਲਾਂ ਉਹ ਮਾਰਲੇਨਾ ਸੀ ਅਤੇ ਹੁਣ ਸਿੰਘ ਹੈ। ਉਸ ਦੇ ਮਾਤਾ-ਪਿਤਾ ਨੇ ਨੌਜਵਾਨਾਂ ਦੀ ਹੱਤਿਆ ਲਈ ਜ਼ਿੰਮੇਵਾਰ ਅਫਜ਼ਲ ਗੁਰੂ ਲਈ ਮੁਆਫੀ ਮੰਗਣ ਲਈ ਪਟੀਸ਼ਨ ਦਾਇਰ ਕੀਤੀ ਸੀ।’’

Ramesh claims she's 'changed her father'; Kejriwal calls out BJP; ਕੇਜਰੀਵਾਲ ਨੇ ਟਿੱਪਣੀ ਦਾ ਵਿਰੋਧ ਕੀਤਾ

 

‘ਆਪ’ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਐਕਸ ’ਤੇ ਇੱਕ ਪੋਸਟ ’ਚ ਇਸ ਵਿਵਾਦਤ ਬਿਆਨ ਦਾ ਵਿਰੋਧ ਕਰਦਿਆਂ ਕਿਹਾ, ‘‘ਭਾਜਪਾ ਨੇਤਾਵਾਂ ਨੇ ਬੇਸ਼ਰਮੀ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ। ਭਾਜਪਾ ਨੇਤਾ ਦਿੱਲੀ ਤੇ ਮੁੱਖ ਮੰਤਰੀ ਆਤਿਸ਼ੀ ਖ਼ਿਲਾਫ਼ ਮੰਦੀ ਸ਼ਬਦਾਵਲੀ ਦੀ ਵਰਤੋਂ ਕਰ ਰਹੇ ਹਨ। ਦਿੱਲੀ ਦੇ ਲੋਕ ਇੱਕ ਮਹਿਲਾ ਮੁੱਖ ਮੰਤਰੀ ਦੀ ਬੇਇੱਜ਼ਤੀ ਨੂੰ ਬਰਦਾਸ਼ਤ ਨਹੀਂ ਕਰਨਗੇ। ਦਿੱਲੀ ਦੀਆਂ ਸਾਰੀਆਂ ਔਰਤਾਂ ਇਸ ਦਾ ਬਦਲਾ ਲੈਣਗੀਆਂ।’’

‘ਆਪ’ ਤਰਜਮਾਨ ਪ੍ਰਿਯੰਕਾ ਕੱਕੜ ਨੇ ਵੀ ਬਿਧੂੜੀ ਦੀ ਟਿੱਪਣੀ ’ਤੇ ਨਰਾਜ਼ਗੀ ਜ਼ਾਹਰ ਕੀਤੀ ਹੈ। ਉਨ੍ਹਾਂ ਐਕਸ ’ਤੇ ਹਿੰਦੀ ਵਿੱਚ ਇੱਕ ਸੰਦੇਸ਼ ਵੀ ਪੋਸਟ ਕੀਤਾ ਹੈ, ‘‘ਜੇਕਰ ਉਹ ਇੱਕ ਮਹਿਲਾ ਮੁੱਖ ਮੰਤਰੀ ਲਈ ਅਪਮਾਨਜਨਕ ਭਾਸ਼ਾ ਦੀ ਵਰਤੋਂ ਕਰ ਸਕਦੇ ਹਨ ਤਾਂ ਜ਼ਰਾ ਸੋਚੋ ਕਿ ਜੇਕਰ ਗਲਤੀ ਨਾਲ ਰਾਮੇਸ਼ ਬਿਧੂੜੀ ਵਿਧਾਇਕ ਬਣ ਜਾਂਦਾ ਹੈ ਤਾਂ ਇੱਕ ਆਮ ਔਰਤ ਨਾਲ ਕਿਹੋ ਜਿਹਾ ਵਿਵਹਾਰ ਕਰਨਗੇ।’’ -ਆਈਏਐੱਨਐੱਸ

 

 

Advertisement