For the best experience, open
https://m.punjabitribuneonline.com
on your mobile browser.
Advertisement

ਉੱਤਰਾਖੰਡ ਦੇ ਜੋਸ਼ੀਮੱਠ ਨੇੜੇ ਸੜਕੀ ਆਵਾਜਾਈ ਬਹਾਲ

06:39 AM Jul 13, 2024 IST
ਉੱਤਰਾਖੰਡ ਦੇ ਜੋਸ਼ੀਮੱਠ ਨੇੜੇ ਸੜਕੀ ਆਵਾਜਾਈ ਬਹਾਲ
Advertisement

ਟ੍ਰਿਬਿਉੂਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 12 ਜੁਲਾਈ
ਸ੍ਰੀ ਹੇਮਕੁੰਟ ਸਾਹਿਬ ਤੇ ਬਦਰੀਨਾਥ ਧਾਮ ਵਿਖੇ ਫਸੇ ਹੋਏ ਯਾਤਰੂਆਂ ਨੂੰ ਅੱਜ ਸੁਰੱਖਿਅਤ ਪਾਰ ਲੰਘਾਇਆ ਗਿਆ ਅਤੇ ਸ਼ਾਮ ਨੂੰ ਵਾਹਨਾਂ ਵਾਸਤੇ ਵੀ ਆਵਾਜਾਈ ਬਹਾਲ ਕਰ ਦਿੱਤੀ ਗਈ। ਚਾਰ ਦਿਨਾਂ ਤੋਂ ਰੁਕੀ ਹੋਈ ਯਾਤਰਾ ਮੁੜ ਸ਼ੁਰੂ ਹੋ ਗਈ ਹੈ। ਉੱਤਰਾਖੰਡ ਦੇ ਜੋਸ਼ੀਮੱਠ ਨੇੜੇ ਮੰਗਲਵਾਰ ਨੂੰ ਸਵੇਰੇ ਵੱਡਾ ਪਹਾੜ ਖਿਸਕਣ ਕਾਰਨ ਆਵਾਜਾਈ ਰੁਕ ਗਈ ਸੀ। ਸ੍ਰੀ ਹੇਮਕੁੰਟ ਸਾਹਿਬ ਅਤੇ ਬਦਰੀਨਾਥ ਧਾਮ ਦੀ ਯਾਤਰਾ ਰੁਕਣ ਕਾਰਨ ਲਗਪਗ ਤਿੰਨ ਹਜ਼ਾਰ ਤੋਂ ਵੱਧ ਸ਼ਰਧਾਲੂ ਗੁਰਦੁਆਰਾ ਗੋਬਿੰਦ ਘਾਟ ਅਤੇ ਜੋਸ਼ੀਮੱਠ ਵਿਖੇ ਰੁਕੇ ਹੋਏ ਸਨ। ਸ੍ਰੀ ਗੋਬਿੰਦ ਘਾਟ ਦੇ ਮੈਨੇਜਰ ਭਾਈ ਸੇਵਾ ਸਿੰਘ ਨੇ ਦੱਸਿਆ ਕਿ ਸ਼ਾਮ ਵੇਲੇ ਚਾਰ ਪਹੀਆ ਵਾਹਨਾਂ ਵਾਸਤੇ ਵੀ ਆਵਾਜਾਈ ਸ਼ੁਰੂ ਕਰ ਦਿੱਤੀ ਗਈ ਹੈ।

Advertisement

Advertisement
Author Image

joginder kumar

View all posts

Advertisement
Advertisement
×